Connect

2005 Stokes Isle Apt. 896, Vacaville 10010, USA

[email protected]

ਮਹਲਾ ੨ ॥
ਸਲਾਮੁ ਜਬਾਬੁ ਦੋਵੈ ਕਰੇ    ਮੁੰਢਹੁ ਘੁਥਾ ਜਾਇ ॥
ਨਾਨਕ ਦੋਵੈ ਕੂੜੀਆ    ਥਾਇ ਨ ਕਾਈ ਪਾਇ ॥੨॥

ਮਹਲਾ ੨ ॥

ਸਲਾਮੁ ਜਬਾਬੁ ਦੋਵੈ ਕਰੇ    ਮੁੰਢਹੁ ਘੁਥਾ ਜਾਇ ॥

ਨਾਨਕ ਦੋਵੈ ਕੂੜੀਆ    ਥਾਇ ਨ ਕਾਈ ਪਾਇ ॥੨॥

ਜੇ ਕੋਈ ਸੇਵਕ ਆਪਣੇ ਮਾਲਕ ਦੇ ਸਨਮੁਖ ਅਦਬ-ਸਤਿਕਾਰ ਵਜੋਂ ਸਿਰ ਝੁਕਾਉਣ ਦੀ ਕਿਰਿਆ (ਪ੍ਰਣਾਮ) ਅਤੇ ਹਉਮੈ ਅਧੀਨ ਹੁਕਮ-ਅਦੂਲੀ ਦੀ ਕਿਰਿਆ (ਨਾਂਹ-ਨੁਕਰ) ਦੋਵੇਂ ਪਰਸਪਰ ਵਿਰੋਧੀ ਕਿਰਿਆਵਾਂ ਕਰੇ, ਤਾਂ ਜਾਣੋ ਉਹ ਅਧਿਆਤਮ ਮਾਰਗ ਦੇ ਮੁੱਢਲੇ ਨੇਮ, ਪੂਰਣ ਸਮਰਪਣ-ਭਾਵ ਤੋਂ ਹੀ ਖੁੰਝਿਆ ਜਾ ਰਿਹਾ ਹੈ। ਕਿਉਂਕਿ, ਨਾਨਕ! ਉਸ ਦੀਆਂ ਪਰਸਪਰ ਵਿਰੋਧੀ ਇਹ ਦੋਵੇਂ ਕਿਰਿਆਵਾਂ ਹੀ ਝੂਠੀਆਂ ਹਨ। ਇਨ੍ਹਾਂ ਵਿਚੋਂ ਕੋਈ ਵੀ ਕਿਰਿਆ ਪਰਵਾਣ ਨਹੀਂ ਹੁੰਦੀ।

(ਜੇ ਕੋਈ ਸੇਵਕ ਆਪਣੇ ਮਾਲਕ ਦੇ ਸਨਮੁਖ) ਪ੍ਰਣਾਮ ਤੇ ਨਾਂਹ-ਨੁਕਰ ਦੋਵੇਂ (ਕਿਰਿਆਵਾਂ) ਕਰੇ, (ਤਾਂ ਜਾਣੋ ਉਹ) ਮੁੱਢੋਂ ਹੀ ਖੁੰਝਿਆ ਜਾ ਰਿਹਾ ਹੈ
ਨਾਨਕ! (ਉਸ ਦੀਆਂ ਪਰਸਪਰ ਵਿਰੋਧੀ ਇਹ) ਦੋਵੇਂ (ਕਿਰਿਆਵਾਂ) ਕੂੜੀਆਂ ਹਨ; (ਇਨ੍ਹਾਂ ਵਿਚੋਂ) ਕੋਈ ਵੀ ਥਾਂ ਨਹੀਂ ਪੈਂਦੀ

ਇਸ ਸਲੋਕ ਰਾਹੀਂ ਮਾਲਕ ਪ੍ਰਤੀ ਸੇਵਕ ਦੀ ਸਮਰਪਣ ਭਾਵਨਾ ਨੂੰ ਦ੍ਰਿੜਾਇਆ ਗਿਆ ਹੈ। ਦੋ ਪਰਸਪਰ ਵਿਰੋਧੀ ਕਿਰਿਆਵਾਂ ‘ਸਲਾਮੁ’ (ਪ੍ਰਣਾਮ ਕਰਨ ਦੀ ਕਿਰਿਆ) ਅਤੇ ‘ਜਵਾਬੁ’ (ਨਾਹ-ਨੁਕਰ ਕਰਨ ਦੀ ਕਿਰਿਆ) ਦੇ ਚਿਤਰਨ ਰਾਹੀਂ ਦਸਿਆ ਜਾ ਰਿਹਾ ਹੈ ਕਿ ਕੇਵਲ ਗਰਜ਼ ਪੂਰਤੀ ਲਈ ਮਾਲਕ ਨੂੰ ਸਲਾਮ ਕਰਨੀ ਅਤੇ ਨਾਲ ਹੀ ਹਉਮੈ ਅਧੀਨ ਮਾਲਕ ਦਾ ਹੁਕਮ ਮੰਨਣ ਤੋਂ ਨਾਂਹ-ਨੁਕਰ ਕਰਨੀ - ਇਹ ਦੋਵੇਂ ਕਿਰਿਆਵਾਂ ਵਿਅਰਥ ਹਨ। ਇਹੋ ਜਿਹਾ ਦੋਗਲਾ ਸੇਵਕ ਮਾਲਕ ਦੀਆਂ ਨਜ਼ਰਾਂ ਵਿਚ ਕਬੂਲ ਨਹੀਂ ਪੈ ਸਕਦਾ ਅਤੇ ਜੀਵਨ ਵਿਚ ਸਫਲ ਨਹੀਂ ਹੋ ਸਕਦਾ, ਕਿਉਂਕਿ ਅਧਿਆਤਮਕ ਮਾਰਗ ਦੇ ਪਾਂਧੀ ਲਈ ਪੂਰਣ ਸਮਰਪਣ ਹੀ ਦਰਕਰਾਰ ਹੈ।

ਇਸ ਸਲੋਕ ਦਾ ਮਾਤਰਾ ਵਿਧਾਨ ੧੩+੧੧ ਹੈ। ਇਸ ਲਈ ਇਸ ਨੂੰ ਦੋਹਰਾ ਛੰਦ ਅਧੀਨ ਰੱਖਿਆ ਜਾ ਸਕਦਾ ਹੈ।