ਮਃ ੧ ॥
ਵਡੀ ਵਡਿਆਈ ਜਾ ਵਡਾ ਨਾਉ ॥
ਵਡੀ ਵਡਿਆਈ ਜਾ ਸਚੁ ਨਿਆਉ ॥
ਵਡੀ ਵਡਿਆਈ ਜਾ ਨਿਹਚਲ ਥਾਉ ॥
ਵਡੀ ਵਡਿਆਈ ਜਾਣੈ ਆਲਾਉ ॥
ਵਡੀ ਵਡਿਆਈ ਬੁਝੈ ਸਭਿ ਭਾਉ ॥
ਵਡੀ ਵਡਿਆਈ ਜਾ ਪੁਛਿ ਨ ਦਾਤਿ ॥
ਵਡੀ ਵਡਿਆਈ ਜਾ ਆਪੇ ਆਪਿ ॥
ਨਾਨਕ ਕਾਰ ਨ ਕਥਨੀ ਜਾਇ ॥
ਕੀਤਾ ਕਰਣਾ ਸਰਬ ਰਜਾਇ ॥੨॥
ਵਡੀ ਵਡਿਆਈ ਜਾ ਵਡਾ ਨਾਉ ॥
ਵਡੀ ਵਡਿਆਈ ਜਾ ਸਚੁ ਨਿਆਉ ॥
ਵਡੀ ਵਡਿਆਈ ਜਾ ਨਿਹਚਲ ਥਾਉ ॥
ਵਡੀ ਵਡਿਆਈ ਜਾਣੈ ਆਲਾਉ ॥
ਵਡੀ ਵਡਿਆਈ ਬੁਝੈ ਸਭਿ ਭਾਉ ॥
ਵਡੀ ਵਡਿਆਈ ਜਾ ਪੁਛਿ ਨ ਦਾਤਿ ॥
ਵਡੀ ਵਡਿਆਈ ਜਾ ਆਪੇ ਆਪਿ ॥
ਨਾਨਕ ਕਾਰ ਨ ਕਥਨੀ ਜਾਇ ॥
ਕੀਤਾ ਕਰਣਾ ਸਰਬ ਰਜਾਇ ॥੨॥
ਮਃ ੧ ॥ |
ਵਡੀ ਵਡਿਆਈ ਜਾ ਵਡਾ ਨਾਉ ॥ |
ਵਡੀ ਵਡਿਆਈ ਜਾ ਸਚੁ ਨਿਆਉ ॥ |
ਵਡੀ ਵਡਿਆਈ ਜਾ ਨਿਹਚਲ ਥਾਉ ॥ |
ਵਡੀ ਵਡਿਆਈ ਜਾਣੈ ਆਲਾਉ ॥ |
ਵਡੀ ਵਡਿਆਈ ਬੁਝੈ ਸਭਿ ਭਾਉ ॥ |
ਵਡੀ ਵਡਿਆਈ ਜਾ ਪੁਛਿ ਨ ਦਾਤਿ ॥ |
ਵਡੀ ਵਡਿਆਈ ਜਾ ਆਪੇ ਆਪਿ ॥ |
ਨਾਨਕ ਕਾਰ ਨ ਕਥਨੀ ਜਾਇ ॥ |
ਕੀਤਾ ਕਰਣਾ ਸਰਬ ਰਜਾਇ ॥੨॥ |

ਉਸ ਪ੍ਰਭੂ ਦੀ ਵਡਿਆਈ ਵੱਡਿਓਂ ਵੱਡੀ ਹੈ, ਜਿਸ ਦਾ ਨਾਮ ਵੱਡਿਓਂ ਵੱਡਾ ਹੈ।
ਉਸ ਪ੍ਰਭੂ ਦੀ ਵਡਿਆਈ ਵੱਡਿਓਂ ਵੱਡੀ ਹੈ, ਜਿਸ ਦਾ ਇਨਸਾਫ ਸੱਚਾ (ਨਿਰਪੱਖ) ਹੈ।
ਉਸ ਪ੍ਰਭੂ ਦੀ ਵਡਿਆਈ ਵੱਡਿਓਂ ਵੱਡੀ ਹੈ, ਜਿਸ ਦਾ ਟਿਕਾਣਾ ਸਦਾ-ਥਿਰ ਹੈ।
ਉਸ ਪ੍ਰਭੂ ਦੀ ਵਡਿਆਈ ਵੱਡਿਓਂ ਵੱਡੀ ਹੈ, ਜਿਹੜਾ ਜੀਵਾਂ ਦੇ ਹਰ ਬੋਲ ਨੂੰ ਜਾਣਦਾ ਹੈ।
ਉਸ ਪ੍ਰਭੂ ਦੀ ਵਡਿਆਈ ਵੱਡਿਓਂ ਵੱਡੀ ਹੈ, ਜਿਹੜਾ ਜੀਵਾਂ ਦੇ ਦਿਲਾਂ ਵਿਚਲੇ ਸਾਰੇ ਮਨੋਭਾਵਾਂ (ਵਲਵਲਿਆਂ) ਨੂੰ ਸਮਝ ਲੈਂਦਾ ਹੈ।
ਉਸ ਪ੍ਰਭੂ ਦੀ ਵਡਿਆਈ ਵੱਡਿਓਂ ਵੱਡੀ ਹੈ, ਜਿਹੜਾ ਕਿਸੇ ਦੀ ਸਲਾਹ ਲੈ ਕੇ ਆਪਣੀ ਦਾਤ ਨਹੀਂ ਦੇਂਦਾ।
ਉਸ ਪ੍ਰਭੂ ਦੀ ਵਡਿਆਈ ਵੱਡਿਓਂ ਵੱਡੀ ਹੈ, ਜੋ ਆਪ ਹੀ ਸਭ ਕੁਝ (ਕਰਤਾ-ਧਰਤਾ) ਹੈ।
ਨਾਨਕ! ਵੱਡੀ ਵਡਿਆਈ ਵਾਲੇ ਵੱਡਿਓਂ ਵੱਡੇ ਪ੍ਰਭੂ ਦੀ ਸੰਸਾਰ ਨੂੰ ਰਚਣ ਅਤੇ ਚਲਾਉਣ ਦੀ ਪ੍ਰਕਿਰਿਆ (ਕਾਰ) ਪੂਰੀ ਤਰ੍ਹਾਂ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ।
ਉਸ ਨੇ ਜੋ ਕੁਝ ਰਚਿਆ ਹੋਇਆ ਹੈ ਅਤੇ ਜੋ ਕੁਝ ਅਗੇ ਰਚਣਾ ਹੈ, ਸਭ ਉਸ ਦੀ ਆਗਿਆ ਅਧੀਨ ਹੈ ਅਤੇ ਹੋਵੇਗਾ।
ਉਪਰਲੇ ਸਲੋਕ ਨਾਲ ਰਲਦੀ ਮਿਲਦੀ ‘ਸਿਰੀਰਾਗੁ ਕੀ ਵਾਰ (ਮਃ ੪)’ ਵਿਚਲੀ ਇਹ ਪਉੜੀ ਵਾਚਣ ਜੋਗ ਹੈ:
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥ ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥ ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥ -ਗੁਰੂ ਗ੍ਰੰਥ ਸਾਹਿਬ ੮੪

ਵੱਡੀ ਹੈ ਵਡਿਆਈ, ਜਿਸ ਦਾ ਵੱਡਾ ਹੈ ਨਾਂ।
ਵੱਡੀ ਹੈ ਵਡਿਆਈ, ਜਿਸ ਦਾ ਸੱਚਾ ਹੈ ਨਿਆਂ।
ਵੱਡੀ ਹੈ ਵਡਿਆਈ, ਜਿਸ ਦਾ ਅਚੱਲ ਹੈ ਥਾਂ।
ਵਡੀ ਹੈ ਵਡਿਆਈ, (ਜੋ) ਜਾਣਦਾ ਹੈ ਅਲਾਪ ਨੂੰ।
ਵੱਡੀ ਹੈ ਵਡਿਆਈ, (ਜੋ) ਬੁੱਝਦਾ ਹੈ ਸਾਰੇ ਭਾਵਾਂ ਨੂੰ।
ਵੱਡੀ ਹੈ ਵਡਿਆਈ, ਜੋ ਪੁਛ ਕੇ ਨਹੀਂ (ਦੇਂਦਾ) ਦਾਤ।
ਵਡੀ ਹੈ ਵਡਿਆਈ, ਜੋ (ਸਭ ਕੁਝ) ਆਪ ਹੀ ਆਪ ਹੈ।
ਨਾਨਕ! (ਉਸ ਪ੍ਰਭੂ ਦੀ) ਕਾਰ ਨਹੀਂ ਕਥੀ ਜਾ ਸਕਦੀ।
(ਉਸ ਨੇ ਜੋ ਕੁਝ) ਕੀਤਾ ਹੈ (ਤੇ ਜੋ ਕੁਝ ਅਗੇ) ਕਰਨਾ ਹੈ, ਸਭ (ਉਸ ਦੀ) ਰਜ਼ਾਅ ਅਧੀਨ (ਹੈ ਅਤੇ ਹੋਵੇਗਾ)।

ਅਨੁਪ੍ਰਾਸ ਅਲੰਕਾਰ ਦੇ ਵਖ-ਵਖ ਰੂਪਾਂ ਦੀ ਖੂਬਸੂਰਤ ਵਰਤੋਂ ਇਸ ਸਲੋਕ ਵਿਚ ਕਾਵਿ ਸੁੰਦਰਤਾ ਦਾ ਪ੍ਰਮੁਖ ਮਾਧਿਅਮ ਬਣੀ ਹੈ। ਸਲੋਕ ਦੀਆਂ ਪਹਿਲੀਆਂ ਸੱਤ ਤੁਕਾਂ ਵਿਚ ਜਿੱਥੇ ‘ਵਡੀ ਵਡਿਆਈ’ ਵਾਕੰਸ਼ ਦੀ ਵਾਰ-ਵਾਰ ਵਰਤੋਂ ਰਾਹੀਂ ਵ੍ਰਿਤਿਆਨੁਪ੍ਰਾਸ ਅਲੰਕਾਰ ਪ੍ਰਗਟ ਹੁੰਦਾ ਹੈ, ਉਥੇ ‘ਨਾਉ’, ‘ਨਿਆਉ’, ‘ਥਾਉ’, ‘ਆਲਾਉ’ ਅਤੇ ‘ਭਾਉ’ ਸ਼ਬਦ ਅੰਤਿਆਨੁਪ੍ਰਾਸ ਦੀ ਸਿਰਜਣਾ ਕਰਦੇ ਹਨ। ਆਖ਼ਰੀ ਦੋ ਤੁਕਾਂ ਵਿਚ ‘ਕਾਰ’, ‘ਕਥਨੀ’, ‘ਕੀਤਾ’, ‘ਕਰਣਾ’ ਵਿਚ ‘ਕ’ ਅੱਖਰ ਦੀ ਦੁਹਰਾਈ ਦੁਆਰਾ ਛੇਕਾਨੁਪ੍ਰਾਸ ਪ੍ਰਗਟ ਹੋ ਰਿਹਾ ਹੈ। ਇਸ ਤਰ੍ਹਾਂ, ਵਖ-ਵਖ ਅਨੁਪ੍ਰਾਸਾਂ ਦੀ ਵਰਤੋਂ ਹੋਣ ਕਰਕੇ, ਇਸ ਸਲੋਕ ਵਿਚ ਇਕ ਵਿਸ਼ੇਸ਼ ਲੈਅ ਅਤੇ ਨਾਦ ਸੁੰਦਰਤਾ ਪੈਦਾ ਹੋ ਰਹੀ ਹੈ।
ਇਕੋ ਹੀ ਸਲੋਕ ਵਿਚ ‘ਵਡੀ ਵਡਿਆਈ’ ਦੀ ਸੱਤ ਵਾਰ ਵਰਤੋਂ ਆਦਿ ਵਾਕੰਸ਼ ਪੱਧਰੀ ਸਮਾਨੰਤਰਤਾ ਵੀ ਹੈ, ਜੋ ਪ੍ਰਭੂ ਦੀ ਵੱਡੀ ਵਡਿਆਈ ਨੂੰ ਵਾਰ-ਵਾਰ ਦ੍ਰਿੜ ਕਰਾਉਣ ਲਈ ਵਰਤੀ ਗਈ ਹੈ। ਆਖ਼ਰੀ ਦੋ ਤੁਕਾਂ ਦੇ ਅਰੰਭ ਵਿਚ ‘ਵਡੀ ਵਡਿਆਈ’ ਦਾ ਪ੍ਰਯੋਗ ਨਹੀਂ ਹੈ, ਇਥੇ ਪਹਿਲੀਆਂ ਸੱਤ ਤੁਕਾਂ ਵਿਚ ਵਰਤੀ ਗਈ ਕਾਵਿ-ਜੁਗਤ ਤੋਂ ਤਬਦੀਲੀ ਹੈ। ਇਸ ਰਾਹੀਂ ਸਪਸ਼ਟ ਕੀਤਾ ਗਿਆ ਜਾਪਦਾ ਹੈ ਕਿ ਵਾਰ-ਵਾਰ ਪ੍ਰਭੂ ਦੀ ਵੱਡੀ ਸਿਫਤ ਨੂੰ ਦ੍ਰਿੜਾਉਣ ਦੇ ਬਾਵਜੂਦ ਉਸ ਦੀ ਮਹਿਮਾ ਦਾ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ ਹੈ।
ਸਤਵੀਂ ਤੁਕ ਵਿਚ ਵਰਤਿਆ ਗਿਆ ਸ਼ਬਦ-ਜੁਟ ‘ਆਪੇ ਆਪਿ’ ਸ਼ਬਦ ਪੱਧਰੀ ਵਿਰਲਤਾ ਪੇਸ਼ ਕਰਦਾ ਹੈ। ਇਹ ਸ਼ਬਦ ਪੂਰੇ ਸਲੋਕ ਵਿਚ ਸਿਰਫ਼ ਇਕ ਵਾਰ ਹੀ ਆਇਆ ਹੈ, ਪਰ ਸਲੋਕ ਦੇ ਮੂਲ ਭਾਵ ਨੂੰ ਪ੍ਰਗਟ ਕਰਦਾ ਹੈ। ਇਹ ਸੰਕੇਤ ਕਰਦਾ ਹੈ ਕਿ ਸਾਰੀ ਕੁਦਰਤ ਪ੍ਰਭੂ ਨੇ ਆਪਣੀ ਰਜ਼ਾਅ ਅਨੁਸਾਰ ਰਚੀ ਹੈ ਅਤੇ ਇਸ ਕੁਦਰਤ ਦਾ ਸਾਰਾ ਕਾਰ-ਵਿਹਾਰ ਵੀ ਉਹ ਪ੍ਰਭੂ ਆਪਣੇ ਹੁਕਮ ਅਧੀਨ ਹੀ ਚਲਾ ਰਿਹਾ ਹੈ।