Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਸਤਿਗੁਰੁ ਵਡਾ ਕਰਿ ਸਾਲਾਹੀਐ    ਜਿਸੁ ਵਿਚਿ ਵਡੀਆ ਵਡਿਆਈਆ ॥
ਸਹਿ ਮੇਲੇ   ਤਾ ਨਦਰੀ ਆਈਆ ॥
ਜਾ ਤਿਸੁ ਭਾਣਾ   ਤਾ ਮਨਿ ਵਸਾਈਆ ॥
ਕਰਿ ਹੁਕਮੁ ਮਸਤਕਿ ਹਥੁ ਧਰਿ    ਵਿਚਹੁ ਮਾਰਿ ਕਢੀਆ ਬੁਰਿਆਈਆ ॥
ਸਹਿ ਤੁਠੈ   ਨਉ ਨਿਧਿ ਪਾਈਆ ॥੧੮॥

ਪਉੜੀ ॥

ਸਤਿਗੁਰੁ ਵਡਾ ਕਰਿ ਸਾਲਾਹੀਐ    ਜਿਸੁ ਵਿਚਿ ਵਡੀਆ ਵਡਿਆਈਆ ॥

ਸਹਿ ਮੇਲੇ   ਤਾ ਨਦਰੀ ਆਈਆ ॥

ਜਾ ਤਿਸੁ ਭਾਣਾ   ਤਾ ਮਨਿ ਵਸਾਈਆ ॥

ਕਰਿ ਹੁਕਮੁ ਮਸਤਕਿ ਹਥੁ ਧਰਿ    ਵਿਚਹੁ ਮਾਰਿ ਕਢੀਆ ਬੁਰਿਆਈਆ ॥

ਸਹਿ ਤੁਠੈ   ਨਉ ਨਿਧਿ ਪਾਈਆ ॥੧੮॥

ਸਤਿਗੁਰੂ ਨੂੰ ਵੱਡਿਓਂ ਵੱਡਾ ਕਰਕੇ ਸਲਾਹੁਣਾ ਚਾਹੀਦਾ ਹੈ, ਜਿਸ ਵਿਚ ਵੱਡੀਆਂ ਸਿਫਤਾਂ ਹਨ।
ਜਦੋਂ ਪ੍ਰਭੂ-ਪਤੀ ਨੇ ਆਪਣੀ ਕਿਰਪਾ ਸਦਕਾ ਜੀਵ, ਸਤਿਗੁਰੂ ਦੇ ਸ਼ਬਦ ਨਾਲ ਮਿਲਾ ਦਿਤੇ, ਉਦੋਂ ਇਹ ਵਡਿਆਈਆਂ ਉਨ੍ਹਾਂ ਜੀਵਾਂ ਨੂੰ ਦ੍ਰਿਸ਼ਟੀਗੋਚਰ ਹੋਈਆਂ। ਫਿਰ ਜਦੋਂ ਉਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਨਾਲ ਮਨ ਜੋੜਿਆ (ਸਤਿਗੁਰੂ ਨੂੰ ਭਾਇਆ), ਉਦੋਂ ਉਸ ਨੇ ਇਹ ਵਡਿਆਈਆਂ ਜੀਵਾਂ ਦੇ ਮਨ ਵਿਚ ਵਸਾ ਦਿਤੀਆਂ।
ਸਤਿਗੁਰੂ ਨੇ ਆਪਣੇ ਸ਼ਬਦ-ਉਪਦੇਸ਼ ਦੀ ਬਰਕਤ ਨਾਲ (ਮੱਥੇ ਉਤੇ ਹੱਥ ਰਖ ਕੇ) ਤੇ ਆਪਣਾ ਇਲਾਹੀ ਹੁਕਮ ਵਰਤਾ ਕੇ, ਸਾਰੀਆਂ ਬੁਰਿਆਈਆਂ ਉਨ੍ਹਾਂ ਦੇ ਮਨ ਵਿਚੋਂ ਦੂਰ ਕਰ ਦਿਤੀਆਂ।
ਇਸ ਤਰ੍ਹਾਂ ਪ੍ਰਭੂ-ਪਤੀ ਦੀ ਕਿਰਪਾ ਨਾਲ ਗੁਰੂ-ਗਿਆਨ ਦੀ ਪ੍ਰਾਪਤੀ ਹੋ ਜਾਣ ਸਦਕਾ, ਉਨ੍ਹਾਂ ਜੀਵਾਂ ਨੇ ਅੰਤਰ-ਆਤਮੇ ਮਾਨੋ ਨੌਂ ਨਿਧੀਆਂ ਪ੍ਰਾਪਤ ਕਰ ਲਈਆਂ।

ਸਤਿਗੁਰੂ ਨੂੰ ਵੱਡਾ ਕਰਕੇ ਸਲਾਹੁਣਾ ਚਾਹੀਦਾ ਹੈ, ਜਿਸ ਵਿਚ ਵੱਡੀਆਂ ਵਡਿਆਈਆਂ ਹਨ
(ਜਦੋਂ) ਪ੍ਰਭੂ-ਪਤੀ ਨੇ (ਜੀਵ, ਸਤਿਗੁਰੂ ਨਾਲ) ਮਿਲਾ ਦਿਤੇ, ਉਦੋਂ (ਸਤਿਗੁਰੂ ਦੀਆਂ ਇਹ ਵਡਿਆਈਆਂ) ਨਜ਼ਰੀਂ ਆਈਆਂ (ਫਿਰ) ਜਦੋਂ ਉਸ ਸਤਿਗੁਰੂ ਨੂੰ ਭਾਇਆ, ਉਦੋਂ (ਉਸ ਨੇ ਇਹ ਵਡਿਆਈਆਂ ਉਨ੍ਹਾਂ ਜੀਵਾਂ ਦੇ) ਮਨ ਵਿਚ ਵਸਾ ਦਿਤੀਆਂ
(ਸਤਿਗੁਰੂ ਨੇ ਉਨ੍ਹਾਂ ਦੇ) ਸਿਰ ਉਤੇ ਹੱਥ ਰਖ ਕੇ (ਤੇ ਆਪਣਾ ਇਲਾਹੀ) ਹੁਕਮ ਵਰਤਾ ਕੇ, (ਉਨ੍ਹਾਂ ਦੇ) ਅੰਦਰੋਂ ਬੁਰਿਆਈਆਂ ਮਾਰ ਕੇ ਬਾਹਰ ਕਢ ਦਿਤੀਆਂ
(ਇਸ ਤਰ੍ਹਾਂ) ਪ੍ਰਭੂ-ਪਤੀ ਦੇ ਤਰੁੱਠ ਪੈਣ (ਅਤੇ ਸਤਿਗੁਰੂ ਦਾ ਮਿਲਾਪ ਹੋ ਜਾਣ) ਸਦਕਾ, (ਉਨ੍ਹਾਂ ਜੀਵਾਂ ਨੇ) ਨੌਂ ਨਿਧੀਆਂ ਪਾ ਲਈਆਂ

ਇਸ ਪਉੜੀ ਵਿਚ ਸਹਿਜ ਸ਼ਬਦਾਵਲੀ ਰਾਹੀਂ ਫੁਰਮਾਨ ਹੈ ਕਿ ਵੱਡੇ ਸਤਿਗੁਰੂ ਦੀ ਸਿਫਤਿ ਕਰਨੀ ਚਾਹੀਦੀ ਹੈ, ਜਿਸ ਵਿਚ ਵੱਡੀਆਂ ਵਡਿਆਈਆਂ ਹਨ। ਪਰ ਪ੍ਰਭੂ ਜਿਨ੍ਹਾਂ ਮਨੁਖਾਂ ਨੂੰ ਗੁਰੂ ਨਾਲ ਮਿਲਾਉਂਦਾ ਹੈ, ਉਹੀ ਸਤਿਗੁਰੂ ਦੇ ਇਹ ਗੁਣ ਵੇਖ ਪਾਉਂਦੇ ਹਨ। ਫਿਰ, ਗੁਰੂ-ਗਿਆਨ ਦੀ ਪ੍ਰਾਪਤੀ ਸਦਕਾ ਇਹ ਗੁਣ ਜੀਵ ਦੇ ਮਨ ਵਿਚ ਵਸ ਜਾਂਦੇ ਹਨ। ਐਸੇ ਜੀਵਾਂ ਦੇ ਮਨ ਦੀਆਂ ਊਣਤਾਈਆਂ ਦੂਰ ਹੋ ਜਾਂਦੀਆਂ ਹੈ। ਜੀਵਾ ਨੂੰ ਨੌਂ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ।

ਇਸ ਪਉੜੀ ਵਿਚ ੫ ਤੁਕਾਂ ਹਨ। ਪਹਿਲੀ ਅਤੇ ਚਉਥੀ ਤੁਕ ਵਿਚ ੧੭+੧੬ ਅਤੇ ੧੩+੨੦ ਮਾਤਰਾਵਾਂ ਦਾ ਵਿਧਾਨ ਹੈ। ਦੂਜੀ, ਤੀਜੀ ਅਤੇ ਪੰਜਵੀਂ ਤੁਕ ਵਿਚ ਕ੍ਰਮਵਾਰ ੧੮, ੧੮ ਅਤੇ ੧੬ ਮਾਤਰਾਵਾਂ ਹਨ।