Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਚਿਤੈ ਅੰਦਰਿ ਸਭੁ ਕੋ    ਵੇਖਿ ਨਦਰੀ ਹੇਠਿ ਚਲਾਇਦਾ ॥
ਆਪੇ ਦੇ ਵਡਿਆਈਆ    ਆਪੇ ਹੀ ਕਰਮ ਕਰਾਇਦਾ ॥
ਵਡਹੁ ਵਡਾ   ਵਡ ਮੇਦਨੀ    ਸਿਰੇ ਸਿਰਿ ਧੰਧੈ ਲਾਇਦਾ ॥
ਨਦਰਿ ਉਪਠੀ ਜੇ ਕਰੇ    ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ ॥੧੬॥

ਪਉੜੀ ॥

ਚਿਤੈ ਅੰਦਰਿ ਸਭੁ ਕੋ    ਵੇਖਿ ਨਦਰੀ ਹੇਠਿ ਚਲਾਇਦਾ ॥

ਆਪੇ ਦੇ ਵਡਿਆਈਆ    ਆਪੇ ਹੀ ਕਰਮ ਕਰਾਇਦਾ ॥

ਵਡਹੁ ਵਡਾ   ਵਡ ਮੇਦਨੀ    ਸਿਰੇ ਸਿਰਿ ਧੰਧੈ ਲਾਇਦਾ ॥

ਨਦਰਿ ਉਪਠੀ ਜੇ ਕਰੇ    ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ ॥੧੬॥

ਹਰ ਕੋਈ ਪ੍ਰਭੂ ਦੇ ਧਿਆਨ ਵਿਚ ਹੈ। ਪ੍ਰਭੂ ਹਰ ਇਕ ਜੀਵ ਨੂੰ ਵੇਖ ਰਿਹਾ ਅਤੇ ਆਪਣੀ ਰਜ਼ਾਅ ਅਧੀਨ ਚਲਾ ਰਿਹਾ ਹੈ।
ਪ੍ਰਭੂ ਆਪ ਹੀ ਜੀਵਾਂ ਪਾਸੋਂ ਆਪਣੀ ਰਜ਼ਾਅ ਅਨੁਸਾਰ ਕੰਮ ਕਰਾਉਂਦਾ ਹੈ। ਆਪ ਹੀ ਉਨ੍ਹਾਂ ਨੂੰ ਵਡਿਆਈਆਂ ਦਿੰਦਾ ਹੈ।
ਪ੍ਰਭੂ ਵੱਡਿਓਂ ਵੱਡਾ ਹੈ ਤੇ ਉਸ ਦੀ ਸਾਜੀ ਹੋਈ ਸ੍ਰਿਸ਼ਟੀ ਵੀ ਵੱਡੀ ਹੈ। ਸ੍ਰਿਸ਼ਟੀ ਦੇ ਜੀਵਾਂ ਨੂੰ ਸਾਜ ਕੇ ਉਨ੍ਹਾਂ ਨੂੰ ਸਿਰ-ਬ-ਸਿਰ ਮਾਇਆ ਦੇ ਝਮੇਲੇ ਵਿਚ ਲਾ ਦਿੰਦਾ ਹੈ।
ਜੇਕਰ ਪ੍ਰਭੂ ਕਿਸੇ ਤੋਂ ਆਪਣੀ ਮਿਹਰ ਦੀ ਨਜ਼ਰ ਹਟਾ ਲਵੇ ਤਾਂ ਉਹ ਬਾਦਸ਼ਾਹਾਂ ਨੂੰ ਵੀ ਕੱਖ ਵਰਗਾ ਹੌਲਾ ਬਣਾ ਦਿੰਦਾ ਹੈ। ਫਿਰ ਉਹ ਭਾਵੇਂ ਦਰ-ਦਰ ‘ਤੇ ਮੰਗਦੇ ਫਿਰਨ, ਕੋਈ ਉਨ੍ਹਾਂ ਨੂੰ ਭਿੱਖਿਆ ਵੀ ਨਹੀਂ ਪਾਉਂਦਾ; ਭਾਵ, ਕੋਈ ਉਨ੍ਹਾਂ ਦੀ ਬਾਤ ਵੀ ਨਹੀਂ ਪੁੱਛਦਾ।

ਹਰ ਕੋਈ (ਪ੍ਰਭੂ ਦੇ) ਚਿੱਤ ਵਿਚ ਹੈ; (ਪ੍ਰਭੂ ਹਰ ਇਕ ਜੀਵ ਨੂੰ) ਵੇਖਦਾ ਹੈ ਤੇ (ਆਪਣੀ) ਨਜ਼ਰ ਹੇਠ ਚਲਾਉਂਦਾ ਹੈ
(ਪ੍ਰਭੂ) ਆਪ ਹੀ (ਜੀਵਾਂ ਪਾਸੋਂ) ਕੰਮ ਕਰਾਉਂਦਾ ਹੈ, ਆਪ ਹੀ ਵਡਿਆਈਆਂ ਦਿੰਦਾ ਹੈ
(ਪ੍ਰਭੂ) ਵੱਡਿਓਂ ਵੱਡਾ ਹੈ, (ਉਸ ਦੀ ਸਾਜੀ ਹੋਈ) ਸ੍ਰਿਸ਼ਟੀ (ਵੀ) ਵੱਡੀ ਹੈ; (ਸ੍ਰਿਸ਼ਟੀ ਦੇ ਜੀਵਾਂ ਨੂੰ) ਸਿਰੇ ਸਿਰ ਧੰਦੇ ਵਿਚ ਲਾ ਦਿੰਦਾ ਹੈ
ਜੇਕਰ (ਪ੍ਰਭੂ ਆਪਣੀ) ਨਜ਼ਰ ਉਲਟੀ ਕਰ ਦੇਵੇ, (ਤਾਂ) ਬਾਦਸ਼ਾਹਾਂ ਨੂੰ (ਵੀ) ਘਾਹ ਕਰਾ ਦਿੰਦਾ ਹੈ (ਫਿਰ ਉਹ ਭਾਵੇਂ) ਦਰ-ਦਰਤੇ ਮੰਗਦੇ ਫਿਰਨ, (ਕੋਈ ਉਨ੍ਹਾਂ ਨੂੰ) ਭਿੱਖਿਆ ਵੀ ਨਹੀਂ ਪਾਉਂਦਾ

ਇਸ ਪਉੜੀ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀਂ ਪ੍ਰਭੂ ਦੀਆਂ ਅਸੀਮ ਸ਼ਕਤੀਆਂ ਦਾ ਵੇਰਵਾ ਦਿਤਾ ਗਿਆ ਹੈ। ਸਹਿਜ ਸੁਭਾਵਕ ਸ਼ਬਦਾਵਲੀ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਹਰ ਇਕ ਜੀਵ ਦਾ ਧਿਆਨ ਰਖਦਾ ਹੈ ਅਤੇ ਆਪਣੀ ਨਜ਼ਰ ਹੇਠ ਚਲਾਉਂਦਾ ਹੈ। ਜੀਵ ਨੂੰ ਆਪ ਹੀ ਵਡਿਆਈਆਂ ਦਿੰਦਾ ਹੈ ਅਤੇ ਕਰਮ ਕਰਾਉਂਦਾ ਹੈ। ਵੱਡੇ ਪ੍ਰਭੂ ਦੀ ਮੇਦਨੀ ਅਰਥਾਤ ਧਰਤੀ ਜਾਂ ਸ੍ਰਿਸ਼ਟੀ ਵੀ ਬਹੁਤ ਵੱਡੀ ਹੈ ਅਤੇ ਉਹ ਹਰ ਜੀਵ ਨੂੰ ਥਾਉ-ਥਾਈਂ ਧੰਧੇ ਵਿਚ ਲਾਈ ਰਖਦਾ ਹੈ। ਜੇ ਉਹ ਨਜ਼ਰ ਫੇਰ ਲਵੇ ਤਾਂ ਵੱਡੇ-ਵੱਡੇ ਸੁਲਤਾਨਾਂ ਨੂੰ ਵੀ ਕੱਖੋਂ ਹੌਲੇ ਬਣਾ ਦਿੰਦਾ ਹੈ ਜਿਨ੍ਹਾਂ ਨੂੰ ਦਰ-ਦਰ ‘ਤੇ ਮੰਗਿਆਂ ਭੀਖ ਵੀ ਨਹੀਂ ਮਿਲਦੀ। ਇਸ ਤਰ੍ਹਾਂ ਇਸ ਪਉੜੀ ਵਿਚੋਂ ਇਸ ਭਾਵ ਦੀ ਅਭਿਵਿਅਕਤੀ ਹੋ ਰਹੀ ਹੈ ਕਿ ਪ੍ਰਭੂ ਆਪ ਹੀ ਸਮੁੱਚੀ ਸ੍ਰਿਸ਼ਟੀ ਦਾ ਕਰਤਾ-ਧਰਤਾ ਹੈ।

ਸ਼ਬਦਾਵਲੀ ਅਤੇ ਉਚਾਰਣ ਪਖੋਂ ਇਸ ਪਉੜੀ ਦਾ ਮਾਤਰਾ ਵਿਧਾਨ ੧੨+੧੬ (ਪਹਿਲੀ ਤੁਕ), ੧੪+੧੫ (ਦੂਜੀ ਤੁਕ), ੧੩+੧੪ (ਤੀਜੀ ਤੁਕ) ਅਤੇ ੧੨+੧੫ (ਚਉਥੀ ਤੁਕ) ਹੈ। ਪੰਜਵੀਂ ਤੁਕ ਵਿਚ ਉਚਾਰਣ ਦੇ ਅਧਾਰ ’ਤੇ ਕੁਲ ੧੫ ਮਾਤਰਾਵਾਂ ਬਣਦੀਆਂ ਹਨ।