ਮਃ ੧ ॥
ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨਾ੍ ਭਿ ਆਵਹਿ ਓਈ ਸਾਦ ॥
ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥
ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥
ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥
ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥
ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥
ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥
ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥
ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ॥੨॥

ਮਃ ੧ ॥ |
ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ |
ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨਾ੍ ਭਿ ਆਵਹਿ ਓਈ ਸਾਦ ॥ |
ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ |
ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ |
ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ |
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ |
ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥ |
ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥ |
ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ |
ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ |
ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ॥੨॥ |

ਪਰਾਇਆ ਹੱਕ ਖਾਣ ਵਾਲੇ (ਮਾਣਸ ਖਾਣੇ) ਮੁਸਲਮਾਨ ਹਾਕਮ ਨਮਾਜ਼ਾਂ ਪੜ੍ਹਦੇ ਤੇ ਉਨ੍ਹਾਂ ਦੇ ਖਤਰੀ ਮੁਨਸ਼ੀਆਂ, ਜੋ ਦੂਜਿਆਂ ਦਾ ਹੱਕ ਖੋਹ ਕੇ ਹਰਾਮ ਦਾ ਖੱਟਿਆ ਖਾਂਦੇ (ਛੁਰੀ ਚਲਾਉਂਦੇ) ਹਨ, ਦੇ ਗਲਾਂ ਵਿਚ ਜਨੇਊ ਪਾਏ ਹੋਏ ਹਨ; ਭਾਵ, ਦੋਵੇਂ ਹੀ ਪਰਜਾ ਉਪਰ ਜੁਲਮ ਕਰਕੇ ਪਰਜਾ ਦਾ ਹੱਕ ਖੋਹ ਕੇ ਖਾਂਦੇ ਹਨ।
ਬ੍ਰਾਹਮਣ ਉਨ੍ਹਾਂ ਹਰਾਮ ਦਾ ਖੱਟਿਆ ਖਾਣ ਵਾਲੇ ਖਤਰੀਆਂ ਦੇ ਘਰ ਜਾ ਕੇ ਪੂਜਾ ਕਰਦੇ ਤੇ ਸੰਖ ਪੂਰਦੇ ਹਨ ਅਤੇ ਉਨ੍ਹਾਂ ਕੋਲੋਂ ਦਾਨ-ਦਖਣਾ ਲੈਣ ਵੇਲੇ ਕੋਈ ਉਜਰ ਨਹੀਂ ਕਰਦੇ। ਇਸ ਤਰ੍ਹਾਂ ਉਹ ਬ੍ਰਾਹਮਣ ਵੀ ਹਰਾਮ ਦੀ ਕਮਾਈ ਖਾਂਦੇ ਹਨ।
ਉਨ੍ਹਾਂ ਦੀ ਇਹ ਧਾਰਮਕ ਕਿਰਿਆ ਰੂਪੀ ਰਾਸ-ਪੂੰਜੀ ਝੂਠੀ ਹੈ, ਉਨ੍ਹਾਂ ਦਾ ਜੀਵਨ-ਨਿਰਵਾਹ (ਵਣਜ-ਵਪਾਰ) ਵੀ ਝੂਠਾ ਹੈ। ਉਹ ਝੂਠ ਬੋਲ ਕੇ ਰੋਜ਼ੀ ਕਮਾਉਂਦੇ ਤੇ ਖਾਂਦੇ ਹਨ।
ਸ਼ਰਮ ਅਤੇ ਧਰਮ ਦਾ ਘਰ ਉਨ੍ਹਾਂ ਤੋਂ ਦੂਰ ਹੈ; ਭਾਵ, ਉਨ੍ਹਾਂ ਨੂੰ ਨਾ ਕਿਸੇ ਦੀ ਸ਼ਰਮ ਰਹਿ ਗਈ ਹੈ, ਨਾ ਉਨ੍ਹਾਂ ਕੋਲ ਸੱਚ-ਧਰਮ ਦੀ ਕੋਈ ਸੋਝੀ ਹੈ। ਨਾਨਕ! ਹਰ ਪਾਸੇ ਝੂਠ ਹੀ ਵਿਆਪਕ ਹੋਇਆ ਪਿਆ ਹੈ।
ਬ੍ਰਾਹਮਣ ਦੇ ਮੱਥੇ ਉਤੇ ਤਿਲਕ ਹੈ, ਤੇੜ ਗੇਰੂਏ ਰੰਗ ਦੀ ਲੜ ਵਾਲੀ ਧੋਤੀ ਹੈ। ਪਰ ਹੱਥ ਵਿਚ ਜੋਰ-ਜੁਲਮ ਰੂਪੀ ਛੁਰੀ ਫੜੀ ਹੋਣ ਕਰਕੇ ਉਹ ਸਾਰੇ ਜਗਤ ਦਾ ਘਾਤਕ ਬਣਿਆ ਹੋਇਆ ਹੈ।
ਬ੍ਰਾਹਮਣ, ਘਰੋਂ ਬਾਹਰ ਮੁਸਲਮਾਨ ਹਾਕਮਾਂ ਦੇ ਸਾਹਮਣੇ ਉਨ੍ਹਾਂ ਵਾਂਗ ਨੀਲੇ ਕਪੜੇ ਪਾ ਕੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਕਬੂਲ ਹੁੰਦੇ ਹਨ ਤੇ ਉਨ੍ਹਾਂ ‘ਮਲੇਛਾਂ’ ਤੋਂ ਅੰਨ ਆਦਿ ਲੈ ਕੇ, ਆਪਣੇ ਘਰ ਆ ਕੇ ਸਨਾਤਨੀ ਮਰਿਆਦਾ ਅਨੁਸਾਰ ਪੁਰਾਣ ਪੂਜਦੇ ਹਨ।
ਇਸ ਤਰ੍ਹਾਂ ਇਕ ਪਾਸੇ ਮੁਸਲਮਾਨੀ ਬੋਲੀ ਦਾ ਕਲਮਾ ਪੜ੍ਹਕੇ ਹਲਾਲ ਕੀਤਾ ਹੋਇਆ ਬੱਕਰਾ ਖਾਣਾ ਤੇ ਦੂਜੇ ਪਾਸੇ ਆਖਣਾ ਕਿ ਸਾਡੇ ਚਉਕੇ ਉਤੇ ਕੋਈ ਨਾ ਜਾਵੇ; ਮਤਾਂ ਸਾਡਾ ਚਉਕਾ ਭਿਟਿਆ ਜਾਏ।
ਚਉਕੇ ਨੂੰ ਪਵਿੱਤਰ ਕਰਨ ਲਈ, ਚਉਕੇ ਵਾਲੀ ਥਾਂ ‘ਤੇ ਗੋਹੇ ਆਦਿ ਦਾ ਪੋਚਾ ਫੇਰ ਕੇ ਉਸ ਦੇ ਆਲੇ-ਦੁਆਲੇ ਇਕ ਲਕੀਰ ਵਾਹ ਲਈ ਤਾਂਕਿ ਚਉਕੇ ਅੰਦਰ ਕੋਈ ਹੋਰ ਨਾ ਵੜੇ, ਪਰ ਉਤੇ ਆ ਕੇ ਕੂੜ ਦੇ ਧਾਰਨੀ (ਬ੍ਰਾਹਮਣ) ਬੈਠ ਗਏ।
ਦੂਜਿਆਂ ਨੂੰ ਆਖਦੇ ਹਨ, ਹੇ ਭਾਈ! ਕੋਈ ਸਾਡੇ ਚਉਕੇ ਦੇ ਨੇੜੇ ਨਾ ਆਇਓ। ਮਤਾਂ ਸਾਡਾ ਚਉਕਾ ਭਿੱਟਿਆ ਜਾਏ। ਮਤਾਂ ਸਾਡਾ ਚਉਕਾ ਅਪਵਿੱਤਰ ਹੋ ਜਾਏ ਤੇ ਸਾਡਾ ਇਹ ਅੰਨ ਖ਼ਰਾਬ ਹੋ ਜਾਏ; ਭਾਵ, ਖਾਣ ਜੋਗ ਹੀ ਨਾ ਰਹੇ।
ਅਪਵਿੱਤਰ ਸਰੀਰ ਨਾਲ ਮੰਦੇ ਕਰਮ ਕਰਦੇ ਹਨ। ਜੂਠੇ ਮਨ ਨਾਲ ਬਾਹਰੋਂ ਚੁਲੀਆਂ ਭਰਦੇ ਹਨ ਤੇ ਸਮਝਦੇ ਹਨ ਕਿ ਅਸੀਂ ਪਵਿੱਤਰ ਹੋ ਗਏ ਹਾਂ। ਭਾਵ, ਚਉਕੇ ਅਤੇ ਅੰਨ ਦੀ ਅਖੌਤੀ ਸੁੱਚਤਾ ਤਾਂ ਰੱਖਦੇ ਹਨ ਪਰ ਮਨ ਦੀ ਮਲੀਨਤਾ ਦਾ ਕੋਈ ਫਿਕਰ ਨਹੀਂ ਕਰਦੇ; ਇਨ੍ਹਾਂ ਦੀ ਬਾਹਰੀ ਸੁੱਚਤਾ ਕੇਵਲ ਦਿਖਾਵੇ ਮਾਤਰ ਹੀ ਹੈ।
ਨਾਨਕ ਦਾ ਕਥਨ ਹੈ ਕਿ ਸੱਚ-ਸਰੂਪ ਪ੍ਰਭੂ ਦੇ ਸੱਚੇ ਨਾਮ ਨੂੰ ਧਿਆਉਣਾ ਚਾਹੀਦਾ ਹੈ, ਕਿਉਂਕਿ ਉਸ ਦੇ ਸੱਚੇ ਨਾਮ ਨੂੰ ਧਿਆਕੇ ਹੀ ਮਨ ਦੀ ਸੁੱਚ-ਪਵਿੱਤਰਤਾ ਹਾਸਲ ਹੋ ਸਕਦੀ ਹੈ ਅਤੇ ਜੇ ਕਰ ਮਨ ਦੀ ਸੁੱਚ-ਪਵਿੱਤਰਤਾ ਹੋਵੇ ਤਾਂ ਹੀ ਸੱਚ-ਸਰੂਪ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ।

ਮਨੁਖਾਂ ਨੂੰ ਖਾ ਜਾਣ ਵਾਲੇ ਨਮਾਜ਼ਾਂ (ਅਦਾ) ਕਰਦੇ ਹਨ, (ਤੇ ਜਿਹੜੇ ਦੂਜਿਆਂ ਦੇ ਗਲਾਂ ਉਪਰ) ਛੁਰੀ ਚਲਾਉਂਦੇ ਹਨ, ਉਨ੍ਹਾਂ ਦੇ ਗਲ ਵਿਚ ਜਨੇਊ (ਪਾਏ ਹੋਏ) ਹਨ
ਉਨ੍ਹਾਂ ਦੇ ਘਰ ਵਿਚ (ਜਾ ਕੇ) ਬ੍ਰਾਹਮਣ ਨਾਦ ਪੂਰਦੇ ਹਨ। ਉਨ੍ਹਾਂ (ਬ੍ਰਾਹਮਣਾਂ) ਨੂੰ ਵੀ ਓਹੀ ਸੁਆਦ ਆਉਂਦੇ ਹਨ।
(ਉਨ੍ਹਾਂ ਦੀ ਇਹ ਧਾਰਮਕ ਕਿਰਿਆ ਰੂਪੀ) ਰਾਸਿ-ਪੂੰਜੀ ਝੂਠੀ ਹੈ, (ਉਨ੍ਹਾਂ ਦਾ) ਵਣਜ-ਵਪਾਰ (ਵੀ) ਝੂਠਾ ਹੈ। (ਉਹ) ਝੂਠ ਬੋਲ ਕੇ ਅਹਾਰ ਕਰਦੇ ਹਨ।
ਸ਼ਰਮ ਤੇ ਧਰਮ ਦਾ ਘਰ ਦੂਰ ਹੈ। ਨਾਨਕ! (ਹਰ ਪਾਸੇ ) ਝੂਠ (ਹੀ) ਵਿਆਪਕ ਹੋ ਰਿਹਾ ਹੈ ।
(ਬ੍ਰਾਹਮਣ ਦੇ) ਮੱਥੇ ਉਤੇ ਤਿਲਕ ਹੈ, ਤੇੜ (ਗੇਰੂਏ ਰੰਗ ਦੀ) ਲੜ ਵਾਲੀ ਧੋਤੀ ਹੈ। ਹੱਥ ਵਿਚ ਛੁਰੀ ਹੈ ਤੇ (ਉਹ ਸਾਰੇ) ਜਗਤ ਦਾ ਘਾਤਕ (ਬਣਿਆ ਪਿਆ) ਹੈ।
(ਬ੍ਰਾਹਮਣ, ਮੁਸਲਮਾਨ ਹਾਕਮਾਂ ਦੇ ਸਾਹਮਣੇ) ਨੀਲੇ ਬਸਤਰ ਪਹਿਨ ਕੇ (ਉਨ੍ਹਾਂ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦੇ ਹਨ। (ਤੇ) ‘ਮਲੇਛਾਂ’ ਦਾ ਅੰਨ ਲੈ ਕੇ (ਆਪਣੇ ਘਰ ਆਕੇ) ਪੁਰਾਣ ਪੂਜਦੇ ਹਨ।
(ਇਕ ਪਾਸੇ) ਮੁਸਲਮਾਨੀ ਬੋਲੀ ਦਾ (ਕਲਮਾ ਪੜ੍ਹਕੇ) ਹਲਾਲ ਕੀਤਾ ਬਕਰਾ ਖਾਣਾ; (ਤੇ ਦੂਜੇ ਪਾਸੇ ਆਖਣਾ ਕਿ ਸਾਡੇ) ਚਉਕੇ ਉਤੇ ਕਿਸੇ ਦਾ ਜਾਣਾ ਨਾ (ਹੋਵੇ)।
(ਪਵਿੱਤਰਤਾ ਲਈ) ਚਉਕੇ ਵਾਲੀ ਥਾਂ ‘ਤੇ ਗੋਹੇ ਆਦਿ ਦਾ ਪੋਚਾ ਫੇਰ ਕੇ (ਉਸ ਦੇ ਆਲੇ-ਦੁਆਲੇ) ਲਕੀਰ ਵਾਹ ਲਈ, (ਪਰ) ਉਤੇ ਆ ਕੇ ਬੈਠ ਗਏ (ਅੰਦਰੋਂ) ਝੂਠੇ।
(ਦੂਜਿਆਂ ਨੂੰ ਆਖਦੇ ਹਨ ਕਿ ਕੋਈ ਸਾਡੇ ਚਉਕੇ ਦੇ ਨੇੜੇ ਨਾ ਆਇਓ) ਮਤਾਂ (ਚਉਕਾ) ਭਿੱਟਿਆ ਜਾਏ! ਮਤਾਂ (ਚਉਕਾ) ਭਿੱਟਿਆ ਜਾਏ ਤੇ ਸਾਡਾ ਇਹ ਅੰਨ ਫਿੱਟ ਜਾਏ।
ਅਪਵਿੱਤਰ ਸਰੀਰ ਨਾਲ ਬਦੀਆਂ ਕਰਦੇ ਹਨ ਤੇ ਜੂਠੇ ਮਨ ਨਾਲ (ਬਾਹਰੋਂ) ਚੁਲੀਆਂ ਭਰਦੇ ਹਨ।
ਨਾਨਕ ਦਾ ਕਥਨ ਹੈ (ਕਿ) ਸੱਚ (ਨਾਮ) ਨੂੰ ਧਿਆਉਣਾ ਚਾਹੀਦਾ ਹੈ; (ਸੱਚੇ ਨਾਮ ਨੂੰ ਧਿਆ ਕੇ ਹੀ ਅੰਦਰਲੀ ਸੁੱਚ ਹਾਸਲ ਹੋ ਸਕਦੀ ਹੈ ਅਤੇ) ਜੇ ਕਰ ਅੰਦਰਲੀ ਸੁੱਚ ਹੋਵੇ ਤਾਂ (ਹੀ) ਸੱਚ-ਸਰੂਪ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ।

ਇਸ ਸਲੋਕ ਵਿਚ ਜਾਣੀ-ਪਛਾਣੀ ਸ਼ਬਦਾਵਲੀ ਦੁਆਰਾ ਵਿਅੰਗਾਤਮਕਤਾ ਦੀ ਬੇਹੱਦ ਪ੍ਰਭਾਵਸ਼ਾਲੀ ਵਰਤੋਂ ਹੋਈ ਹੈ। ਇਸ ਭਾਸ਼ਾਈ ਜੁਗਤ ਰਾਹੀਂ ਗੁਰੂ ਸਾਹਿਬ ਨੇ ਤਤਕਾਲੀ ਬ੍ਰਾਹਮਣ ਅਤੇ ਖਤਰੀ ਵਰਗ ਦੀ ਪਖੰਡੀ ਅਤੇ ਭਿੱਟ ਚੁਕੀ ਰਹਿਣੀ-ਬਹਿਣੀ ਦਾ ਵੇਰਵਾ ਦੇ ਕੇ ਉਸ ਉਪਰ ਤਿੱਖਾ ਵਿਅੰਗ ਕੀਤਾ ਹੈ। ਇਸ ਸਲੋਕ ਦੀਆਂ ਅੰਤਲੀਆਂ ਦੋ ਤੁਕਾਂ ਵਿਸ਼ੇਸ਼ ਹਨ, ਕਿਉਂਕਿ ਇਨ੍ਹਾਂ ਵਿਚ ਪੂਰਬਲੀਆਂ ਸਾਰੀਆਂ ਤੁਕਾਂ ਵਿਚ ਵਿਅਕਤ ਕੀਤੀ ਭ੍ਰਿਸ਼ਟ ਅਤੇ ਅਰਾਜਕ ਸਥਿਤੀ ਦਾ ਹੱਲ ਦਿੱਤਾ ਗਿਆ ਹੈ। ਇਸ ਪ੍ਰਕਾਰ ਇਹ ਸਲੋਕ ‘ਸਮੱਸਿਆ ਤੇ ਉਸ ਦਾ ਹੱਲ’ ਦੀ ਪ੍ਰਵਾਨਯੋਗ ਕਾਵਿਕ ਸੰਰਚਨਾ ਵਿਚ ਬੱਝ ਕੇ ਅਰਥ ਦੀ ਸੰਚਾਰ ਤੇ ਪ੍ਰਭਾਵ ਯੋਗਤਾ ਵਿਚ ਅਸੀਮ ਵਾਧਾ ਕਰਦਾ ਹੈ। ਇਨ੍ਹਾਂ ਵਿਚ ਗੁਰਮਤਿ ਸਿਧਾਂਤ ਪੇਸ਼ ਹੋਇਆ ਹੈ ਕਿ ਸੱਚ ਨੂੰ ਧਿਆਈਏ, ਸੁੱਚੇ ਹੋਈਏ ਤਾਂ ਹੀ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਸਲੋਕ ਵਿਚ ਕੁਲ ੨੨ ਤੁਕਾਂ ਹਨ। ਸ਼ਬਦਾਵਲੀ ਅਤੇ ਉਚਾਰਣ ਦੇ ਅਧਾਰ ’ਤੇ ਹਰ ਤੁਕ ਦੀਆਂ ੧੫+੧੫ ਮਾਤਰਾਵਾਂ ਬਣਦੀਆਂ ਹਨ। ਦੋ ਤੁਕਾਂ ਦਾ ਜੋੜਾ ਬਣਨ ’ਤੇ ਇਸ ਮਾਤਰਾ ਵਿਧਾਨ ਨੂੰ ਚੌਪਈ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਉਂ ਇਹ ਸਲੋਕ ੧੧ ਚੌਪਈਆਂ ਜੋੜ ਕੇ ਬਣਿਆ ਹੈ।