Connect

2005 Stokes Isle Apt. 896, Vacaville 10010, USA

[email protected]

ਮਃ ੧॥
ਕੁੰਭੇ ਬਧਾ ਜਲੁ ਰਹੈ    ਜਲ ਬਿਨੁ ਕੁੰਭੁ ਨ ਹੋਇ ॥
ਗਿਆਨ ਕਾ ਬਧਾ ਮਨੁ ਰਹੈ    ਗੁਰ ਬਿਨੁ ਗਿਆਨੁ ਨ ਹੋਇ ॥੫॥

ਮਃ ੧॥

ਕੁੰਭੇ ਬਧਾ ਜਲੁ ਰਹੈ    ਜਲ ਬਿਨੁ ਕੁੰਭੁ ਨ ਹੋਇ ॥

ਗਿਆਨ ਕਾ ਬਧਾ ਮਨੁ ਰਹੈ    ਗੁਰ ਬਿਨੁ ਗਿਆਨੁ ਨ ਹੋਇ ॥੫॥

ਜਿਸ ਤਰ੍ਹਾਂ ਘੜੇ ਵਿਚ ਡੱਕਿਆ ਹੋਇਆ ਹੀ ਪਾਣੀ ਟਿਕਿਆ ਰਹਿੰਦਾ ਹੈ, ਪਰ ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ, ਉਸੇ ਤਰ੍ਹਾਂ ਮਨੁਖੀ ਮਨ ਗੁਰੂ-ਗਿਆਨ ਦਾ ਬੱਧਾ ਹੋਇਆ ਹੀ ਟਿਕਿਆ ਰਹਿ ਸਕਦਾ ਹੈ, ਪਰ ਗੁਰ-ਸ਼ਬਦ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੁੰਦਾ।

(ਜਿਸ ਤਰ੍ਹਾਂ) ਘੜੇ ਵਿਚ ਬੱਝਾ ਹੋਇਆ ਹੀ ਪਾਣੀ (ਟਿਕਿਆ) ਰਹਿੰਦਾ ਹੈ, (ਪਰ) ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ
(ਉਸੇ ਤਰ੍ਹਾਂ) ਗਿਆਨ ਦਾ ਬੱਧਾ ਹੋਇਆ (ਹੀ) ਮਨ ਟਿਕਦਾ ਹੈ, (ਪਰ) ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ

ਇਸ ਸਲੋਕ ਵਿਚ ਦ੍ਰਿਸ਼ਟਾਂਤ ਅਲੰਕਾਰ ਦੀ ਸਹਿਜ-ਸੁਭਾਵਕ ਵਰਤੋਂ ਕਰਦਿਆਂ ਸੰਬੋਧਿਤ ਧਿਰ ਨੂੰ ਸਮਝਾਇਆ ਗਿਆ ਹੈ ਕਿ ਜਿਵੇਂ ਜਲ ਘੜੇ ਤੋਂ ਬਿਨਾਂ ਬੱਝਾ ਜਾਂ ਟਿਕਿਆ ਨਹੀਂ ਰਹਿ ਸਕਦਾ ਤਿਵੇਂ ਹੀ ਗੁਰੂ ਪਾਸੋਂ ਪ੍ਰਾਪਤ ਹੋਏ ਗਿਆਨ ਤੋਂ ਬਿਨਾਂ ਮਨੁਖੀ ਮਨ ਵੀ ਟਿਕਾਓ ਦੀ ਸੁਖਦਾਇਕ ਅਵਸਥਾ ਵਿਚ ਟਿਕਿਆ ਨਹੀਂ ਰਹਿ ਸਕਦਾ। ਇਸ ਸਲੋਕ ਦਾ ਮਾਤਰਾ ਵਿਧਾਨ ੧੩+੧੧ ਹੈ। ਇਸ ਲਈ ਇਸ ਨੂੰ ਦੋਹਰਾ ਛੰਦ ਦੇ ਅਧੀਨ ਰਖਿਆ ਜਾ ਸਕਦਾ ਹੈ।