Connect

2005 Stokes Isle Apt. 896, Vacaville 10010, USA

[email protected]

ਮਃ ੨ ॥
ਏਕ ਕ੍ਰਿਸਨੰ ਸਰਬ ਦੇਵਾ    ਦੇਵ ਦੇਵਾ ਤ ਆਤਮਾ ॥
ਆਤਮਾ ਬਾਸੁਦੇਵਸ੍ਹਿ    ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ    ਸੋਈ ਨਿਰੰਜਨ ਦੇਉ ॥੪॥

ਮਃ ੨ ॥

ਏਕ ਕ੍ਰਿਸਨੰ ਸਰਬ ਦੇਵਾ    ਦੇਵ ਦੇਵਾ ਤ ਆਤਮਾ ॥

ਆਤਮਾ ਬਾਸੁਦੇਵਸ੍ਹਿ    ਜੇ ਕੋ ਜਾਣੈ ਭੇਉ ॥

ਨਾਨਕੁ ਤਾ ਕਾ ਦਾਸੁ ਹੈ    ਸੋਈ ਨਿਰੰਜਨ ਦੇਉ ॥੪॥

ਇਕ ਆਕਰਸ਼ਕ ਪ੍ਰਭੂ ਹੀ ਸਾਰਿਆਂ ਦਾ ਪ੍ਰਕਾਸ਼-ਸਰੋਤ ਹੈ। ਉਹ ਹੀ ਸਾਰੇ ਦੇਵਾਂ ਦਾ ਸਿਰਮੌਰ ਦੇਵ ਅਤੇ ਸਾਰਿਆਂ ਦਾ ਚੇਤਨਾ-ਸਰੋਤ ਹੈ।
ਸਾਰਿਆਂ ਦਾ ਚੇਤਨਾ-ਸਰੋਤ ਸਰਬ-ਵਿਆਪਕ ਪ੍ਰਭੂ ਹੀ ਹੈ। ਜੇ ਕੋਈ ਮਨੁਖ ਇਸ ਰਹੱਸ ਨੂੰ ਜਾਣ ਲਵੇ ਤਾਂ ਉਹ ਮਾਇਆ ਦੀ ਕਾਲਖ ਤੋਂ ਮੁਕਤ ਪ੍ਰਕਾਸ਼-ਰੂਪ ਹਰੀ ਦਾ ਹੀ ਰੂਪ ਹੋ ਨਿਬੜਦਾ ਹੈ। ‘ਨਾਨਕ’ ਉਸ ਮਨੁਖ ਦਾ ਗੁਲਾਮ ਹੈ।

ਇਕ ਆਕਰਸ਼ਕ-ਪ੍ਰਭੂ (ਹੀ) ਸਾਰਿਆਂ ਦਾ ਪ੍ਰਕਾਸ਼-ਸਰੋਤ (ਹੈ, ਉਹ ਹੀ ਸਾਰੇ) ਦੇਵਾਂ ਦਾ ਦੇਵ ਤੇ (ਸਾਰਿਆਂ ਦਾ)
ਚੇਤਨਾ-ਸਰੋਤ ਹੈ
(ਸਾਰਿਆਂ ਦਾ) ਚੇਤਨਾ-ਸਰੋਤ ਵਾਸੁਦੇਵ (ਪ੍ਰਭੂ ਹੀ) ਹੈ, ਜੇ ਕੋਈ (ਇਸ) ਭੇਦ ਨੂੰ ਜਾਣ ਲਵੇ
ਨਾਨਕਉਸ ਦਾ ਦਾਸ ਹੈ (ਕਿਉਂਕਿ) ਉਹ ਮਾਇਆ ਦੀ ਕਾਲਖ ਤੋਂ ਮੁਕਤ ਪ੍ਰਕਾਸ਼-ਰੂਪ ਹਰੀ (ਦਾ ਹੀ ਰੂਪ ਹੋ ਨਿਬੜਦਾ) ਹੈ

ਇਸ ਸਲੋਕ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੇ ਮਾਧਿਅਮ ਰਾਹੀਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਹੀ ਸਾਰੇ ਦੇਵੀ-ਦੇਵਤਿਆਂ ਦੀ ਆਤਮਾ ਅਰਥਾਤ ਮੂਲ ਹੈ। ਇਥੇ ‘ਕ੍ਰਿਸਨੰ’ ਅਤੇ ‘ਬਾਸੁਦੇਵਸਿੵ’ ਸ਼ਬਦਾਂ ਨੂੰ ਪ੍ਰਭੂ ਦੇ ਪ੍ਰਤੀਕਾਂ ਦੇ ਰੂਪ ਵਿਚ ਵਰਤਿਆ ਗਿਆ ਹੈ। ਇਸ ਸਲੋਕ ਦਾ ਮਾਤਰਾ ਵਿਧਾਨ ੧੪+੧੩ (ਪਹਿਲੀ ਤੁਕ), ੧੩+੧੧ (ਦੂਜੀ ਤੁਕ) ਅਤੇ ੧੩+੧੧ (ਤੀਜੀ ਤੁਕ) ਹੈ।