Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਭਗਤ ਤੇਰੈ ਮਨਿ ਭਾਵਦੇ    ਦਰਿ ਸੋਹਨਿ ਕੀਰਤਿ ਗਾਵਦੇ ॥
ਨਾਨਕ   ਕਰਮਾ ਬਾਹਰੇ    ਦਰਿ ਢੋਅ ਨ ਲਹਨੀ੍ ਧਾਵਦੇ ॥
ਇਕਿ ਮੂਲੁ ਨ ਬੁਝਨਿ੍ ਆਪਣਾ    ਅਣਹੋਦਾ ਆਪੁ ਗਣਾਇਦੇ ॥
ਹਉ ਢਾਢੀ ਕਾ ਨੀਚ ਜਾਤਿ    ਹੋਰਿ ਉਤਮ ਜਾਤਿ ਸਦਾਇਦੇ ॥
ਤਿਨ੍ ਮੰਗਾ   ਜਿ ਤੁਝੈ ਧਿਆਇਦੇ ॥ ੯॥

ਪਉੜੀ ॥

ਭਗਤ ਤੇਰੈ ਮਨਿ ਭਾਵਦੇ    ਦਰਿ ਸੋਹਨਿ ਕੀਰਤਿ ਗਾਵਦੇ ॥

ਨਾਨਕ   ਕਰਮਾ ਬਾਹਰੇ    ਦਰਿ ਢੋਅ ਨ ਲਹਨੀ੍ ਧਾਵਦੇ ॥

ਇਕਿ ਮੂਲੁ ਨ ਬੁਝਨਿ੍ ਆਪਣਾ    ਅਣਹੋਦਾ ਆਪੁ ਗਣਾਇਦੇ ॥

ਹਉ ਢਾਢੀ ਕਾ ਨੀਚ ਜਾਤਿ    ਹੋਰਿ ਉਤਮ ਜਾਤਿ ਸਦਾਇਦੇ ॥

ਤਿਨ੍ ਮੰਗਾ   ਜਿ ਤੁਝੈ ਧਿਆਇਦੇ ॥ ੯॥

ਹੇ ਪ੍ਰਭੂ! ਉਹ ਭਗਤ ਤੇਰੇ ਮਨ ਨੂੰ ਚੰਗੇ ਲਗਦੇ ਹਨ, ਜੋ ਸਤਿ-ਸੰਗਤ ਰੂਪੀ ਗੁਰੂ ਦਰ ‘ਤੇ ਸਿਫਤਿ-ਸਾਲਾਹ ਕਰਦੇ ਸੋਭਾ ਪਾਉਂਦੇ ਹਨ; ਉਨ੍ਹਾਂ ਨੂੰ ਹੀ ਤੇਰੇ ਦਰ ‘ਤੇ ਢੋਈ ਮਿਲਦੀ ਹੈ।
ਨਾਨਕ (ਮੁਹਰ-ਛਾਪ): ਦੂਜੇ ਪਾਸੇ, ਸਿਫਤਿ-ਸਾਲਾਹ ਤੋਂ ਵਾਂਝੇ, ਭਾਗਹੀਣ ਮਨੁਖਾਂ ਨੂੰ ਤੇਰੇ ਦਰਬਾਰ ਵਿਚ ਢੋਈ ਨਹੀਂ ਮਿਲਦੀ; ਉਹ ਸਦਾ ਭਟਕਦੇ ਰਹਿੰਦੇ ਹਨ।
ਕਈ ਮਨੁਖ ਆਪਣਾ ਅਸਲਾ ਨਹੀਂ ਬੁਝਦੇ, ਬਿਨਾਂ ਗੁਣ ਦੇ ਆਪਣੇ ਆਪ ਨੂੰ ਗੁਣਵਾਨ ਜਣਾਉਂਦੇ ਫਿਰਦੇ ਹਨ।
ਹੇ ਪ੍ਰਭੂ! ਮੈਂ ਨੀਵੀਂ ਜਾਤ ਵਾਲਾ ਆਪ ਜੀ ਦਾ ਢਾਢੀ ਹਾਂ, ਆਪਣਾ ਮੂਲ ਨਾ ਬੁਝਣ ਵਾਲੇ ਅਤੇ ਅਣਹੋਂਦਾ ਆਪਾ ਜਣਾਉਣ ਵਾਲੇ ਆਪਣੇ ਆਪ ਨੂੰ ਉਤਮ ਜਾਤੀ ਵਾਲੇ ਪਏ ਅਖਵਾਉਂਦੇ ਹਨ।
ਮੈਂ ਉਨ੍ਹਾਂ ਭਗਤ-ਜਨਾਂ ਦੀ ਸੰਗਤ ਲੋਚਦਾ ਹਾਂ, ਜਿਹੜੇ ਸਦਾ ਤੈਨੂੰ ਧਿਆਉਂਦੇ ਹਨ।

(ਹੇ ਪ੍ਰਭੂ! ਉਹ) ਭਗਤ ਤੇਰੇ ਮਨ ਵਿਚ ਭਾਉਂਦੇ ਹਨ, (ਜੋ ਗੁਰੂ) ਦਰਤੇ ਕੀਰਤੀ ਗਾਉਂਦੇ ਸੋਭਾ ਪਾਉਂਦੇ ਹਨ
ਨਾਨਕ (ਮੁਹਰ-ਛਾਪ): (ਤੇਰੀ ਸਿਫਤਿ-ਸਾਲਾਹ ਤੋਂ ਵਾਂਝੇ) ਭਾਗਹੀਣ, (ਤੇਰੇ) ਦਰਤੇ ਢੋਈ ਨਹੀਂ ਪਾਉਂਦੇ, ਭਟਕਦੇ ਰਹਿੰਦੇ ਹਨ
ਕਈ ਇਕ (ਮਨੁਖ) ਆਪਣਾ ਅਸਲਾ ਨਹੀਂ ਬੁੱਝਦੇ, ਅਣਹੋਂਦਾ ਆਪਾ ਜਣਾਉਂਦੇ ਹਨ
(ਹੇ ਪ੍ਰਭੂ!) ਮੈਂ ਨੀਵੀਂ ਜਾਤ ਦਾ ਢਾਢੀ ਹਾਂ; ਹੋਰ ਉਤਮ ਜਾਤ ਵਾਲੇ ਅਖਵਾਉਂਦੇ ਹਨ
(ਮੈਂ) ਉਨ੍ਹਾਂ ਨੂੰ ਮੰਗਦਾ ਹਾਂ, ਜਿਹੜੇ ਤੈਨੂੰ ਧਿਆਉਂਦੇ ਹਨ

ਇਸ ਪਉੜੀ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਕਰਦਿਆਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਉਹ ਭਗਤ ਪ੍ਰਭੂ ਦੇ ਮਨ ਨੂੰ ਭਾਉਂਦੇ ਹਨ, ਜੋ ਸਤਿ ਸੰਗਤ ਵਿਚ ਪ੍ਰਭੂ ਦੀ ਕੀਰਤੀ ਗਾਉਂਦੇ ਹੋਏ ਸ਼ੋਭਦੇ ਹਨ। ਜੋ ਪ੍ਰਭੂ ਦੀ ਇਸ ਬਖਸ਼ਿਸ ਤੋਂ ਵਾਂਝੇ ਹਨ, ਉਨ੍ਹਾਂ ਨੂੰ ਉਸ ਦੇ ਦਰ ’ਤੇ ਢੋਈ ਨਹੀਂ ਮਿਲਦੀ। ਐਸੇ ਜੀਵ ਹਮੇਸ਼ਾ ਭਟਕਦੇ ਰਹਿੰਦੇ ਹਨ।ਕਈ ਮਨੁਖ ਆਪਣੇ ਮੂਲ ਨੂੰ ਨਹੀਂ ਬੁਝਦੇ ਅਤੇ ਬਿਨਾਂ ਕਿਸੇ ਗੁਣ ਦੇ ਆਪਣੇ ਆਪ ਨੂੰ ‘ਵੱਡਾ’ ਗਿਣਾਉਂਦੇ ਹਨ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਪ੍ਰਭੂ ਦਾ ਜਸ ਗਾਉਣ ਵਾਲੇ ਇਕ ਨਿਮਰ ਢਾਢੀ ਹਨ। ਹੋਰ ਲੋਕ ਬੇਸ਼ਕ ਆਪਣੇ ਆਪ ਨੂੰ ਉਚੀ ਜਾਤ ਦਾ ਅਖਵਾਉਂਣ ਵਿਚ ਮਾਣ ਮਹਿਸੂਸ ਕਰਦੇ ਫਿਰਨ।

ਇਸ ਪ੍ਰਕਾਰ, ਬਿਨਾਂ ਕਿਸੇ ਵਿਸ਼ੇਸ਼ ਪ੍ਰਤੀਕਾਤਮਕਤਾ ਦੇ, ਸਮੁੱਚੀ ਸ਼ਬਦਾਵਲੀ ਸਿੱਧੇ ਸ਼ਾਬਦਕ ਅਰਥ ਪ੍ਰਗਟ ਕਰ ਰਹੀ ਹੈ।