Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਸਚੁ ਤਾ ਪਰੁ ਜਾਣੀਐ    ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ    ਤਨੁ ਕਰੇ ਹਛਾ ਧੋਇ ॥
ਸਚੁ ਤਾ ਪਰੁ ਜਾਣੀਐ    ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ    ਤਾ ਪਾਏ ਮੋਖ ਦੁਆਰੁ ॥
ਸਚੁ ਤਾ ਪਰੁ ਜਾਣੀਐ    ਜਾ ਜੁਗਤਿ ਜਾਣੈ ਜੀਉ ॥ ਧਰਤਿ ਕਾਇਆ ਸਾਧਿ ਕੈ    ਵਿਚਿ ਦੇਇ ਕਰਤਾ ਬੀਉ ॥
ਸਚੁ ਤਾ ਪਰੁ ਜਾਣੀਐ    ਜਾ ਸਿਖ ਸਚੀ ਲੇਇ ॥ ਦਇਆ ਜਾਣੈ ਜੀਅ ਕੀ    ਕਿਛੁ ਪੁੰਨੁ ਦਾਨੁ ਕਰੇਇ ॥
ਸਚੁ ਤਾਂ ਪਰੁ ਜਾਣੀਐ    ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ    ਬਹਿ ਰਹੈ ਕਰੇ ਨਿਵਾਸੁ ॥
ਸਚੁ ਸਭਨਾ ਹੋਇ ਦਾਰੂ    ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ    ਜਿਨ ਸਚੁ ਪਲੈ ਹੋਇ ॥੨॥

ਮਃ ੧ ॥

ਸਚੁ ਤਾ ਪਰੁ ਜਾਣੀਐ    ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ    ਤਨੁ ਕਰੇ ਹਛਾ ਧੋਇ ॥

ਸਚੁ ਤਾ ਪਰੁ ਜਾਣੀਐ    ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ    ਤਾ ਪਾਏ ਮੋਖ ਦੁਆਰੁ ॥

ਸਚੁ ਤਾ ਪਰੁ ਜਾਣੀਐ    ਜਾ ਜੁਗਤਿ ਜਾਣੈ ਜੀਉ ॥ ਧਰਤਿ ਕਾਇਆ ਸਾਧਿ ਕੈ    ਵਿਚਿ ਦੇਇ ਕਰਤਾ ਬੀਉ ॥

ਸਚੁ ਤਾ ਪਰੁ ਜਾਣੀਐ    ਜਾ ਸਿਖ ਸਚੀ ਲੇਇ ॥ ਦਇਆ ਜਾਣੈ ਜੀਅ ਕੀ    ਕਿਛੁ ਪੁੰਨੁ ਦਾਨੁ ਕਰੇਇ ॥

ਸਚੁ ਤਾਂ ਪਰੁ ਜਾਣੀਐ    ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ    ਬਹਿ ਰਹੈ ਕਰੇ ਨਿਵਾਸੁ ॥

ਸਚੁ ਸਭਨਾ ਹੋਇ ਦਾਰੂ    ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ    ਜਿਨ ਸਚੁ ਪਲੈ ਹੋਇ ॥੨॥

ਸਦਾ-ਥਿਰ ਕਰਤਾਰ ਨੂੰ ਉਦੋਂ ਹੀ ਜਾਣਿਆ ਜਾ ਸਕਦਾ ਹੈ, ਜਦੋਂ ਹਿਰਦੇ ਵਿਚ ਉਸਦੇ ਸੱਚੇ ਨਾਮ ਦਾ ਵਾਸਾ ਹੋਵੇ। ਸੱਚੇ ਨਾਮ ਦੀ ਬਰਕਤ ਨਾਲ ਮਨੁਖ ਆਪਣੇ ਆਪ ਨੂੰ ਧੋ ਕੇ ਨਿਰਮਲ ਕਰ ਲਵੇ ਅਤੇ ਉਸਦੇ ਮਨ ਨੂੰ ਲਗੀ ਹੋਈ ਝੂਠ ਦੀ ਮੈਲ ਉਤਰ ਜਾਵੇ।
ਸਦਾ-ਥਿਰ ਕਰਤਾਰ ਉਦੋਂ ਹੀ ਜਾਣਿਆ ਜਾਂਦਾ ਹੈ, ਜਦੋਂ ਕੋਈ ਮਨੁਖ ਉਸਦੇ ਸੱਚੇ ਨਾਮ ਵਿਚ ਪ੍ਰੇਮ ਪਾਵੇ ਅਤੇ ਨਾਮ ਨੂੰ ਨਿਤਾਪ੍ਰਤਿ ਸੁਣ-ਸੁਣ ਕੇ ਉਸ ਦਾ ਮਨ ਖੇੜੇ ਵਿਚ ਆ ਜਾਵੇ। ਅਜਿਹੀ ਅਵਸਥਾ ਵਿਚ ਉਹ ਮਨੁਖ ਵਿਕਾਰਾਂ ਆਦਿ ਤੋਂ ਛੁਟਕਾਰਾ ਦੇਣ ਵਾਲਾ ਮੁਕਤੀ ਦਾ ਦਰਵਾਜਾ (ਮੋਖ ਦੁਆਰ) ਪ੍ਰਾਪਤ ਕਰ ਲੈਂਦਾ ਹੈ।
ਸਦਾ-ਥਿਰ ਕਰਤਾਰ ਉਦੋਂ ਹੀ ਜਾਣਿਆ ਜਾਂਦਾ ਹੈ, ਜਦੋਂ ਜੀਵ ਸੱਚਾ ਜੀਵਨ ਜੀਊਣ ਦੀ ਜੁਗਤੀ ਜਾਣ ਲਵੇ ਤੇ ਮਨੁਖਾ-ਦੇਹੀ ਰੂਪੀ ਧਰਤੀ ਨੂੰ ਸਵਾਰ ਕੇ ਉਸ ਵਿਚ ਕਰਤਾਪੁਰਖ ਦਾ ਸੱਚਾ ਨਾਮ ਰੂਪ ਬੀਜ ਪਾਵੇ।
ਸਦਾ-ਥਿਰ ਕਰਤਾਰ ਉਦੋਂ ਜਾਣਿਆ ਜਾਂਦਾ ਹੈ, ਜਦੋਂ ਮਨੁਖ ਗੁਰੂ ਪਾਸੋਂ ਸੱਚੀ ਸਿਖਿਆ ਗ੍ਰਹਿਣ ਕਰੇ, ਜੀਆਂ ਪ੍ਰਤੀ ਦਇਆ ਭਾਵਨਾ ਰਖੇ ਤੇ ਕੋਈ ਭਲਾਈ ਵਾਲਾ ਨੇਕ ਕਰਮ (ਪੁੰਨ-ਦਾਨ) ਵੀ ਕਰੇ।
ਸਦਾ-ਥਿਰ ਕਰਤਾਰ ਉਦੋਂ ਜਾਣਿਆ ਜਾਂਦਾ ਹੈ, ਜਦੋਂ ਮਨੁਖ ਆਤਮਕ-ਗਿਆਨ ਦੇ ਤੀਰਥ ਉਤੇ ਵਾਸਾ ਕਰੇ। ਸਤਿਗਰੂ ਦੇ ਉਪਦੇਸ ਤੋਂ ਸੇਧ ਲੈ ਕੇ ਸੁਦ੍ਰਿੜ ਰਵ੍ਹੇ, ਮਨ ਨੂੰ ਜਰਾ ਵੀ ਡੋਲਣ ਨਾ ਦੇਵੇ।
ਅਸਲ ਵਿਚ, ਸਦਾ-ਥਿਰ ਕਰਤਾਰ ਦਾ ਸੱਚਾ ਨਾਮ ਹੀ ਸਾਰਿਆਂ ਰੋਗਾਂ ਦਾ ਇਲਾਜ ਹੁੰਦਾ ਹੈ, ਜੋ ਸਾਰੇ ਮੰਦ ਕਰਮਾਂ ਦੀ ਮੈਲ ਨੂੰ ਧੋ ਕੇ ਬਾਹਰ ਕਢ ਦਿੰਦਾ ਹੈ। ਇਸ ਲਈ, ਹੇ ਕਰਤਾਰ! ਨਾਨਕ ਨਿਮਰਤਾ ਸਹਿਤ ਅਰਜ਼ ਕਰਦਾ ਹੈ ਕਿ ਮੈਨੂੰ ਤੇਰੇ ਉਨ੍ਹਾਂ ਸੇਵਕਾਂ ਦੀ ਸੰਗਤ ਮਿਲੇ ਜਿਨ੍ਹਾਂ ਦੇ ਪੱਲੇ ਤੇਰਾ ਸੱਚਾ ਨਾਮ ਹੋਵੇ।

ਸੱਚ ਨੂੰ ਤਦੋਂ ਹੀ ਜਾਣੀਦਾ ਹੈ, ਜਦੋਂ ਹਿਰਦੇ ਵਿਚ ਸੱਚਾ (ਨਾਮ) ਹੋਵੇ; ਕੂੜ ਦੀ ਮੈਲ ਉਤਰ ਜਾਵੇ ਤੇ ਸਰੀਰ ਨੂੰ ਧੋ ਕੇ ਸਾਫ ਕਰੇ
ਸੱਚ ਤਦੋਂ ਜਾਣੀਦਾ ਹੈ, ਜਦੋਂ (ਕੋਈ) ਸੱਚ (ਨਾਮ) ਵਿਚ ਪ੍ਰੇਮ ਪਾਵੇ ਨਾਮ ਸੁਣ ਕੇ (ਜਦੋਂ ਉਸ ਦਾ) ਮਨ ਖਿੜ ਪਵੇ, ਤਾਂ (ਉਹ) ਛੁਟਕਾਰਾ ਦੇਣ ਵਾਲਾ ਦਰ ਪਾਉਂਦਾ ਹੈ
ਸੱਚ ਤਦੋਂ ਜਾਣੀਦਾ ਹੈ, ਜਦੋਂ ਜੀਵ (ਜੀਵਨ ਦੀ ਸਹੀ) ਜੁਗਤੀ ਜਾਣਦਾ ਹੈ; ਧਰਤੀ ਰੂਪੀ ਦੇਹੀ ਨੂੰ ਸਵਾਰ ਕੇ, (ਉਸ) ਵਿਚ ਕਰਤਾਰ ਦਾ (ਨਾਮ ਰੂਪ) ਬੀਜ ਪਾਵੇ
ਸੱਚ ਤਦੋਂ ਜਾਣੀਦਾ ਹੈ, ਜਦੋਂ (ਮਨੁਖ) ਸੱਚੀ ਸਿਖਿਆ ਲਵੇ; ਜੀਵ ਮਾਤਰ ਦੀ ਦਇਆ ਜਾਣੇ (ਤੇ) ਕੁਝ ਪੁੰਨ-ਦਾਨ ਕਰੇ
ਸੱਚ ਤਦੋਂ ਜਾਣੀਦਾ ਹੈ, ਜਦੋਂ (ਕੋਈ) ਆਤਮ-ਤੀਰਥ ਉਤੇ ਨਿਵਾਸ ਕਰੇ; ਸਤਿਗੁਰੂ ਨੂੰ ਪੁੱਛ ਕੇ (ਉਥੇ) ਬੈਠਾ ਰਹੇ, ਨਿਵਾਸ ਕਰ ਲਵੇ
ਸੱਚ (ਨਾਮ ਹੀ) ਸਾਰਿਆਂ (ਰੋਗਾਂ) ਦਾ ਔਖਧ ਹੁੰਦਾ ਹੈ, (ਜੋ) ਪਾਪਾਂ (ਦੀ ਮੈਲ) ਨੂੰ ਧੋ ਕੇ (ਬਾਹਰ) ਕਢ ਦਿੰਦਾ ਹੈ (ਇਸ ਲਈ) ਨਾਨਕ ਬੇਨਤੀ ਕਰਦਾ ਹੈ, (ਕਿ ਅਜਿਹੇ ਲੋਕਾਂ ਦੀ ਸੰਗਤ ਮਿਲੇ) ਜਿਨ੍ਹਾਂ ਦੇ ਪੱਲੇ ਸੱਚ (ਨਾਮ) ਹੋਵੇ

ਸਲੋਕ ਵਿਚ ਪਹਿਲੇ ਪਾਤਸ਼ਾਹ ਨੇ ਹੁਕਮ ਫੁਰਮਾਇਆ ਹੈ ਕਿ ਸਦਾ ਥਿਰ ਰਹਿਣ ਵਾਲੇ ਸਚ ਰੂਪ ਪ੍ਰਭੂ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਸਮੁੱਚੇ ਸਲੋਕ ਵਿਚ ਇਹ ਪ੍ਰਸ਼ਨ ਪਰੋਖ ਰੂਪ ਵਿਚ ਵਿਦਮਾਨ ਹੈ। ਇਸ ਪ੍ਰਸ਼ਨਾਵਾਚਕ ਭਾਵ ਰੂਪੀ ਕਥਨ ਦੇ ਉਤਰ ਦੇ ਤੌਰ ਤੇ ‘ਸਚੁ ਤਾ ਪਰੁ ਜਾਣੀਐ’ ਅਰਥਾਤ ‘ਸਚ ਤਾਂ ਹੀ ਜਾਣਿਆ ਜਾ ਸਕਦਾ ਹੈ’ ਦਾ ਕਥਨ ਕਰਦੇ ਹੋਏ ਵਖ-ਵਖ ਪੰਜ ਪ੍ਰੋਕਤੀਆਂ ਵਿਚ ਪੰਜ ਵਖ-ਵਖ ਉਤਰ ਦਿਤੇ ਗਏ ਹਨ। ਇਨ੍ਹਾਂ ਉਤਰਾਂ ਨੂੰ ਸਮਾਨੰਤਰਤਾ ਦੀ ਬਹੁਤ ਹੀ ਸੁੰਦਰ ਅਤੇ ਪ੍ਰਭਾਵਸ਼ਾਲੀ ਵਰਤੋਂ ਰਾਹੀਂ ਵਿਅਕਤ ਕੀਤਾ ਹੈ।

ਹਰ ਪ੍ਰੋਕਤੀ ਜਾਂ ਕਥਨ ਵਿਚ ਦੋ-ਦੋ ਤੁਕਾਂ ਹਨ। ਹਰ ਪ੍ਰੋਕਤੀ ਦੀ ਪਹਿਲੀ ਤੁਕ ਦਾ ਆਰੰਭ ‘ਸਚੁ ਤਾ ਪਰੁ ਜਾਣੀਐ’ ਤੋਂ ਹੋਇਆ ਹੈ। ਇਸ ਪ੍ਰਸ਼ਨਵਾਚਕ ਕਥਨ ਦਾ ਉਤਰ ਪਰਵਰਤੀ ਅਰਧ ਤੁਕ ਵਿਚ ਦਿਤਾ ਗਿਆ ਹੈ। ਇਸ ਤੋਂ ਉਪਰੰਤ ਪ੍ਰੋਕਤੀ ਦੀ ਦੂਸਰੀ ਤੁਕ ਵਿਚ ਇਸ ਕਥਨ ਦੀ ਅਗਲੇਰੀ ਵਿਆਖਿਆ ਕੀਤੀ ਗਈ ਹੈ।

ਇਸ ਪ੍ਰਕਾਰ ‘ਸਚੁ ਤਾ ਪਰੁ ਜਾਣੀਐ’ ਅਰਥਾਤ ‘ਸਚ ਤਾਂ ਹੀ ਜਾਣਿਆ ਜਾ ਸਕਦਾ ਹੈ’ ਪ੍ਰਸ਼ਨਵਾਚਕ ਕਥਨ ਦੇ ਵਖ-ਵਖ ਪੰਜ ਪ੍ਰੋਕਤੀਆਂ ਵਿਚ ਪੰਜ ਵਖ-ਵਖ ਉਤਰ ਦਿਤੇ ਗਏ ਹਨ। ਫਿਰ ਉਨ੍ਹਾਂ ਉਤਰਾਂ ਜਾਂ ਸਥਿਤੀਆਂ ਦਾ ਅਗਲੀ ਤੁਕ ਵਿਚ ਵਿਸਥਾਰ ਨਾਲ ਅਰਥ ਸਪਸ਼ਟ ਕੀਤਾ ਗਿਆ ਹੈ। ਪਹਿਲੀਆਂ ਪੰਜ ਪ੍ਰੋਕਤੀਆਂ ਅਰਥਾਤ ਦਸਾਂ ਤੁਕਾਂ ਵਿਚ ਇਹੀ ਵਿਉਂਤ ਅਪਣਾਈ ਗਈ ਹੈ। ਇਹ ਪ੍ਰੋਕਤੀ ਪੱਧਰੀ ਸੰਰਚਨਾਤਮਕ ਸਮਾਨੰਤਰਤਾ ਇਸ ਸਲੋਕ ਵਿਚ ਵਿਲੱਖਣ ਅਰਥ ਅਤੇ ਨਾਦ ਸੁੰਦਰਤਾ ਉਤਪੰਨ ਕਰ ਦਿੰਦੀ ਹੈ।

ਇਸ ਸਲੋਕ ਵਿਚ ਰੂਪਕ ਅਲੰਕਾਰ ਦੀ ਵੀ ਪ੍ਰਭਾਵੀ ਵਰਤੋਂ ਹੋਈ ਹੈ; ਇਥੇ ਉਪਮੇਯਾਂ ਅਤੇ ਉਪਮਾਨਾਂ ਨੂੰ ਇਕ ਹੀ ਮੰਨ ਲਿਆ ਗਿਆ ਹੈ:
ਤੁਕ ਉਪਮੇਯ ਉਪਮਾਨ
‘ਧਰਤਿ ਕਾਇਆ’ (ਛੇਵੀਂ) ਧਰਤਿ ਕਾਇਆ
‘ਕਰਤਾ ਬੀਉ’ (ਛੇਵੀਂ) ਕਰਤਾ ਬੀਉ
‘ਆਤਮ ਤੀਰਥਿ’ (ਨਾਵੀਂ) ਆਤਮ ਤੀਰਥਿ
‘ਸਚੁ ਸਭਨਾ ਹੋਇ ਦਾਰੂ’ (ਗਿਆਰਵੀਂ) ਸਚੁ ਦਾਰੂ

ਇਸ ਸਲੋਕ ਵਿਚ ਸੰਕੇਤਾਤਮਕ ਕਥਨਾਂ ਨੂੰ ਵੀ ਇਕ ਜੁਗਤ ਵਜੋਂ ਅਪਣਾਇਆ ਗਿਆ ਹੈ। ਜਿਵੇਂ ‘ਕੂੜ ਕੀ ਮਲੁ ਉਤਰੈ ਤਨ ਕਰੇ ਹਛਾ ਧੋਇ’ ਤੁਕ ਵਿਚ ਤਨ ਚੰਗੀ ਤਰ੍ਹਾਂ ਧੋਣ ਅਤੇ ਕੂੜ ਦੀ ਮੈਲ ਉਤਰਨ ਰਾਹੀਂ ਸੰਕੇਤ ਕੀਤਾ ਗਿਆ ਹੈ ਕਿ ਸੱਚ ਹਿਰਦੇ ਵਿਚ ਧਾਰਨ ਕਰਨ ਨਾਲ ਜੀਵ ਤੋਂ ਝੂਠ ਦਾ ਪ੍ਰਭਾਵ ਦੂਰ ਹੋ ਜਾਂਦਾ ਹੈ। ਇਸੇ ਪ੍ਰਕਾਰ ਦੇ ਸੰਕੇਤ ਬਾਕੀ ਦੀਆਂ ਤੁਕਾਂ ਵਿਚ ਵੀ ਮਿਲਦੇ ਹਨ।

ਚਉਥੀ ਪ੍ਰੋਕਤੀ ਅਰਥਾਤ ਸਤਵੀਂ-ਅਠਵੀਂ ਤੁਕ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਹੋਈ ਹੈ। ਇਥੇ ਸਾਫ਼ ਸ਼ਬਦਾਂ ਵਿਚ ਕਥਨ ਕੀਤਾ ਗਿਆ ਹੈ ਕਿ ਸੱਚ ਤਾਂ ਹੀ ਜਾਣਿਆ ਜਾ ਸਕਦਾ ਹੈ, ਜੇ ਸੱਚੀ ਸਿਖਿਆ ਪ੍ਰਾਪਤ ਕਰ ਲਈ ਜਾਵੇ ਅਤੇ ਜੀਵਾਂ ਪ੍ਰਤੀ ਦਇਆ ਦੀ ਭਾਵਨਾ ਰਖਕੇ ਦਾਨ ਆਦਿ ਸ਼ੁਭ ਕਰਮ ਕੀਤਾ ਜਾਵੇ।