ਜਾਣ-ਪਛਾਣ
ਵੀਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੯ ਤੁਕਾਂ ਹਨ। ਪਹਿਲਾ ਸਲੋਕ ਮਨੁਖੀ ਕਿਰਦਾਰ ਦੇ ਰੁਖੇਪਨ ਨੂੰ ਵਿਸ਼ਾ ਬਣਾਉਂਦਾ ਹੋਇਆ ਇਸ ਰੁਖੇਪਨ ਦੇ ਸਰੀਰਕ, ਸਮਾਜਕ ਤੇ ਅਧਿਆਤਮਕ ਪ੍ਰਭਾਵਾਂ ਨੂੰ ਪੇਸ਼ ਕਰਦਾ ਹੈ। ਦੂਜਾ ਸਲੋਕ ਮਨੁਖੀ ਸ਼ਖਸੀਅਤ ਦੇ ਅੰਦਰੂਨੀ ਤੇ ਬਾਹਰੀ ਪਖਾਂ ਦੇ ਹਵਾਲੇ ਨਾਲ ਸੱਚੇ ਤੇ ਝੂਠੇ ਵਿਅਕਤੀਆਂ ਦੇ ਕਿਰਦਾਰਾਂ ਨੂੰ ਉਭਾਰਦਾ ਹੈ। ਪਉੜੀ ਪ੍ਰਭੂ ਦੀ ਸਰਬ-ਉਚਤਾ ਤੇ ਸਰਬ-ਵਿਆਪਕਤਾ ਨੂੰ ਦ੍ਰਿੜ੍ਹ ਕਰਾਉਂਦੀ ਹੋਈ ਉਸ ਨੂੰ ਚਿਤ ਵਸਾ ਕੇ ਮਨੁਖਾ ਜੀਵਨ ਦੇ ਉਦੇਸ਼ਾਂ ਨੂੰ ਸਵੈ ਜਤਨਾਂ ਰਾਹੀਂ ਪੂਰਾ ਕਰਨ ਲਈ ਪ੍ਰੇਰਤ ਕਰਦੀ ਹੈ।