ਜਾਣ-ਪਛਾਣ
ਨਾਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੫ ਅਤੇ ਦੂਜੇ ਸਲੋਕ ਦੀਆਂ ੨੩ ਤੁਕਾਂ ਹਨ। ਪਹਿਲੇ ਸਲੋਕ ਵਿਚ ਆਤਮਕ ਲਾਭ ਤੋਂ ਹੀਣੀ ਤੇ ਹਉਮੈ ਪੈਦਾ ਕਰਨ ਵਾਲੀ ਦੁਨਿਆਵੀ ਵਿਦਿਆ ਨੂੰ ਅਤੇ ਦੂਜੇ ਸਲੋਕ ਵਿਚ ਮਨੁਖ ਵਲੋਂ ਕੀਤੇ ਜਾਂਦੇ ਕਰਮ-ਕਾਂਡੀ ਸਾਧਨਾਂ ਨੂੰ ਫਜੂਲ ਦਰਸਾਇਆ ਹੈ। ਪਉੜੀ ਵਿਚ ਪ੍ਰਭੂ ਨੂੰ ਸੰਬੋਧਿਤ ਹੁੰਦੇ ਹੋਏ, ਉਚ ਜਾਤੀਏ ਕਰਮ-ਕਾਂਡੀ ਲੋਕਾਂ ਦੀ ਥਾਂ, ਪ੍ਰਭੂ ਨੂੰ ਧਿਆਉਣ ਵਾਲੇ ਨਿਰਮਾਣ ਸਤਿ-ਸੰਗੀਆਂ ਦੀ ਸੰਗਤ ਦੀ ਜਾਚਨਾ ਕੀਤੀ ਹੈ।