ਜਾਣ-ਪਛਾਣ
ਇਕੀਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੨ ਤੁਕਾਂ ਹਨ। ਪਹਿਲੇ ਸਲੋਕ ਵਿਚ ਪ੍ਰਭੂ ਦੇ ਸੱਚੇ ਆਸ਼ਕ ਤੇ ਸੱਚੀ ਆਸ਼ਕੀ ਨੂੰ ਪਰਿਭਾਸ਼ਿਤ ਕਰਦਿਆਂ ਸੰਸਾਰ ਦੇ ਮਤਲਬੀ ਤੇ ਝੂਠੇ ਆਸ਼ਕ ਦੇ ਕਿਰਦਾਰ ਨੂੰ ਵੀ ਉਭਾਰਿਆ ਹੈ। ਸੱਚੀ ਆਸ਼ਕੀ ਉਹ ਹੁੰਦੀ ਜਿਸ ਵਿਚ ਪ੍ਰੇਮੀ ਆਪਣੇ ਪ੍ਰੀਤਮ ਤੋਂ ਬਗੈਰ ਕਿਸੇ ਹੋਰ ਵੱਲ ਨਾ ਝਾਕੇ। ਦੂਜਾ ਸਲੋਕ ਉਸ ਕਪਟੀ ਸੇਵਕ ਦੀ ਸਥਿਤੀ ਨੂੰ ਬਿਆਨ ਕਰਦਾ ਹੈ ਜੋ ਮਾਲਕ ਨੂੰ ਸਲਾਮ ਤਾਂ ਕਰਦਾ ਹੈ ਪਰ ਉਸ ਦੇ ਹੁਕਮ ਨੂੰ ਨਹੀਂ ਮੰਨਦਾ। ਇਕ ਚਾਕਰ ਜਾਂ ਸੇਵਕ ਲਈ ਮਾਲਕ ਦੇ ਸਾਹਮਣੇ ਹੁਕਮੀ ਬੰਦਾ ਬਣ ਕੇ ਵਿਚਰਨਾ ਮੁਢਲੀ ਸ਼ਰਤ ਹੈ। ਪਉੜੀ ਉਪਦੇਸ਼ਾਤਮਕ ਸੁਰ ਵਿਚ ਮਨੁਖ ਨੂੰ ਸੱਚੇ ਮਾਲਕ ਦੀ ਯਾਦ ਸਦਾ ਚਿਤ ਵਿਚ ਵਸਾਈ ਰਖਦੇ ਹੋਏ ਮਾੜੇ ਕੰਮਾਂ ਵੱਲੋਂ ਸੁਚੇਤ ਰਹਿਣ ਅਤੇ ਸ਼ੁਭ ਕਾਰਜ ਕਰਨ ਦੀ ਪ੍ਰੇਰਣਾ ਕਰਦੀ ਹੈ।