ਜਾਣ-ਪਛਾਣ
ਸੋਲ੍ਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੨੨ ਤੁਕਾਂ ਹਨ। ਦੋਵਾਂ ਹੀ ਸਲੋਕਾਂ ਵਿਚ ਹਿੰਦੂ ਪੁਜਾਰੀ (ਬ੍ਰਾਹਮਣ) ਅਤੇ ਅਧਿਕਾਰੀ (ਖਤਰੀ) ਦੀ ਕਥਨੀ ਅਤੇ ਕਰਨੀ ਵਿਚਲੇ ਵੱਡੇ ਫਰਕ ਨੂੰ ਉਜਾਗਰ ਕਰਕੇ, ਦ੍ਰਿੜ੍ਹ ਕਰਾਇਆ ਹੈ ਕਿ ਕੇਵਲ ਸੱਚ ਨੂੰ ਧਿਆ ਕੇ ਅਤੇ ਜੀਵਨ ਵਿਵਹਾਰ ਵਿਚ ਧਾਰਨ ਕਰਕੇ ਹੀ ਕੋਈ ਸਹੀ ਅਰਥਾਂ ਵਿਚ ਸੁੱਚਾ ਹੋ ਸਕਦਾ ਹੈ। ਪਉੜੀ ਦਸਦੀ ਹੈ ਕਿ ਕੀ ਸੁਲਤਾਨ ਤੇ ਕੀ ਘਾਹੀ, ਸਾਰੇ ਹੀ ਕਰਤਾ ਪੁਰਖ ਦੀ ਨਜ਼ਰ ਹੇਠ ਹਨ। ਉਹ ਚਾਹਵੇ ਤਾਂ ਕਹਿੰਦੇ ਕਹਾਉਂਦੇ ਬਾਦਸ਼ਾਹ ਨੂੰ ਵੀ ਘਾਹੀ ਬਣਾ ਦੇਵੇ।