ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਆਸਾ ਮਹਲਾ ੧॥
ਵਾਰ ਸਲੋਕਾ ਨਾਲਿ
ਸਲੋਕ ਭੀ ਮਹਲੇ ਪਹਿਲੇ ਕੇ ਲਿਖੇ
ਟੁੰਡੇ ਅਸਰਾਜੈ ਕੀ ਧੁਨੀ॥
ਆਸਾ ਮਹਲਾ ੧॥
ਵਾਰ ਸਲੋਕਾ ਨਾਲਿ
ਸਲੋਕ ਭੀ ਮਹਲੇ ਪਹਿਲੇ ਕੇ ਲਿਖੇ
ਟੁੰਡੇ ਅਸਰਾਜੈ ਕੀ ਧੁਨੀ॥
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ |
ਆਸਾ ਮਹਲਾ ੧॥ |
ਵਾਰ ਸਲੋਕਾ ਨਾਲਿ |
ਸਲੋਕ ਭੀ ਮਹਲੇ ਪਹਿਲੇ ਕੇ ਲਿਖੇ |
ਟੁੰਡੇ ਅਸਰਾਜੈ ਕੀ ਧੁਨੀ॥ |

ਸਿਰਜਨਾਤਮਕ ਤੇ ਵਿਆਪਕ-ਸੱਤਾ-ਸੰਪੰਨ ਓਅੰਕਾਰ ਬ੍ਰਹਮ ਕੇਵਲ ਇਕ, ਭਾਵ ਅਦੁਤੀ ਹੈ। ਸਤਿ-ਸਰੂਪ ਓਅੰਕਾਰ ਬ੍ਰਹਮ ਦਾ ਨਾਮ ਵੀ ਸਤਿ-ਸਰੂਪ (ਸਦੀਵੀ ਹੋਂਦ ਵਾਲਾ) ਹੈ। ਉਹ ਓਅੰਕਾਰ ਬ੍ਰਹਮ ਸਾਰੀ ਸੂਖਮ ਤੇ ਸਥੂਲ ਰਚਨਾ ਦਾ ਸਿਰਜਣਹਾਰ ਅਤੇ ਉਸ ਵਿਚ ਸਮਾਇਆ ਹੋਇਆ (ਲਿੰਗ-ਨਿਰਪੇਖ) ਹੈ। ਉਹ ਡਰ ਤੋਂ ਰਹਿਤ ਹੈ ਕਿਉਂਕਿ ਉਸ ਬਰਾਬਰ ਕੋਈ ਹੋਰ ਹੈ ਹੀ ਨਹੀਂ। ਉਹ ਵੈਰ-ਭਾਵ ਤੋਂ ਰਹਿਤ ਹੈ ਕਿਉਂਕਿ ਉਸ ਤੋਂ ਵਖਰਾ ਕੋਈ ਹੈ ਹੀ ਨਹੀਂ। ਉਸ ਦੀ ਹੋਂਦ-ਹਸਤੀ (ਮੂਰਤਿ) ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ। ਉਹ ਜੂਨ-ਜਨਮ ਤੋਂ ਰਹਿਤ (ਅਜਨਮਾ) ਹੈ। ਉਹ ਆਪਣੇ ਆਪ ਤੋਂ ਹੋਂਦ ਵਿਚ ਆਇਆ ਹੋਇਆ ਹੈ; ਕਿਸੇ ਹੋਰ ਸਰੋਤ ‘ਤੇ ਨਿਰਭਰ ਨਹੀਂ ਹੈ। ਉਸ ਦਾ ਗਿਆਨ ਅਥਵਾ ਪ੍ਰਾਪਤੀ ਗੁਰੂ ਦੇ ਪ੍ਰਸਾਦ (ਕਿਰਪਾ) ਸਦਕਾ ਹੀ ਸੰਭਵ ਹੈ।
ਆਸਾ ਰਾਗ ਵਿਚ, ਮਹਲਾ ਪਹਿਲਾ, ਭਾਵ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀ ਬਾਣੀ।
ਇਸ ਵਾਰ ਵਿਚ ਪਉੜੀਆਂ ਦੇ ਨਾਲ ਸਲੋਕ ਵੀ ਸ਼ਾਮਲ ਕੀਤੇ ਗਏ ਹਨ।
ਜਿਆਦਾਤਰ ਸਲੋਕ ਵੀ ਪਹਿਲੇ ਮਹਲੇ, ਗੁਰੂ ਨਾਨਕ ਸਾਹਿਬ, ਦੇ ਅੰਕਤ ਕੀਤੇ ਹਨ।
ਇਸ ਵਾਰ ਦੀਆਂ ਪਉੜੀਆਂ ਨੂੰ ਵਾਰ ‘ਟੁੰਡੇ ਅਸਰਾਜ’ ਦੀ ਤਰਜ਼ ‘ਤੇ ਗਾਉਣਾ ਹੈ।

ਇਕ ਸਿਰਜਨਾਤਮਕ ਤੇ ਵਿਆਪਕ ਬ੍ਰਹਮ। ਸਦਾ-ਥਿਰ ਨਾਮ। ਸਿਰਜਣਹਾਰ-ਪੁਰਖ। ਡਰ-ਰਹਿਤ। ਵੈਰ-ਰਹਿਤ। ਸਮੇਂ ਤੋਂ ਨਿਰਲੇਪ ਹਸਤੀ। ਅਜਨਮਾ। ਸੁਤੇ-ਪ੍ਰਕਾਸ਼। (ਗਿਆਨ/ਪ੍ਰਾਪਤੀ) ਗੁਰੂ ਦੇ ਪ੍ਰਸਾਦ/ਕਿਰਪਾ ਦੁਆਰਾ।
ਆਸਾ, ਮਹਲਾ ਪਹਿਲਾ।
ਵਾਰ, ਸਲੋਕਾਂ ਨਾਲ।
ਸਲੋਕ ਵੀ ਮਹਲੇ ਪਹਿਲੇ ਦੇ ਲਿਖੇ ਹਨ।
ਟੁੰਡੇ ਅਸਰਾਜ ਦੀ ਧੁਨੀ।
ਭਾਈ ਗੁਰਦਾਸ ਜੀ ਨੇ ਮੰਗਲਾਚਰਣ ਅਥਵਾ ਮੂਲ ਮੰਤ੍ਰ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਹੈ:
ਏਕਾ ਏਕੰਕਾਰੁ ਲਿਖਿ ਦੇਖਾਲਿਆ। ਊੜਾ ਓਅੰਕਾਰੁ ਪਾਸਿ ਬਹਾਲਿਆ। ਸਤਿਨਾਮੁ ਕਰਤਾਰ ਨਿਰਭਉ ਭਾਲਿਆ। ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ। ਸਚੁ ਨੀਸਾਣੁ ਅਪਾਰੁ ਜੋਤਿ ਉਜਾਲਿਆ। ਪੰਜ ਅਖਰ ਉਪਕਾਰ ਨਾਮੁ ਸਮਾਲਿਆ। ਪਰਮੇਸੁਰ ਸੁਖੁ ਸਾਰੁ ਨਦਰਿ ਨਿਹਾਲਿਆ। ਨਉ ਅੰਗਿ ਸੁੰਨ ਸੁਮਾਰ ਸੰਗਿ ਨਿਰਾਲਿਆ। ਨੀਲ ਅਨੀਲ ਵੀਚਾਰਿ ਪਿਰਮ ਪਿਆਲਿਆ ॥੧੫॥ -ਭਾਈ ਗੁਰਦਾਸ ਜੀ, ਵਾਰ ੩ ਪਉੜੀ ੧੫
ਏਕੰਕਾਰੁ ਇਕਾਂਗ ਲਿਖਿ ਊੜਾ ਓਅੰਕਾਰੁ ਲਿਖਾਇਆ। ਸਤਿਨਾਮ ਕਰਤਾ ਪੁਰਖੁ ਨਿਰਭਉ ਹੁਇ ਨਿਰਵੈਰੁ ਸਦਾਇਆ। ਅਕਾਲ ਮੂਰਤਿ ਪਰਤਖਿ ਸੋਇ ਨਾਉ ਅਜੂਨੀ ਸੈਭੰ ਭਾਇਆ। ਗੁਰਪਰਸਾਦਿ ਸੁ ਆਦਿ ਸਚੁ ਜੁਗਹ ਜੁਗੰਤਰੁ ਹੋਂਦਾ ਆਇਆ। ਹੈਭੀ ਹੋਸੀ ਸਚੁ ਨਾਉ ਸਚੁ ਦਰਸਣ ਸਤਿਗੁਰੂ ਦਿਖਾਇਆ। ਸਬਦੁ ਸੁਰਤਿ ਲਿਵਲੀਣੁ ਹੁਇ ਗੁਰੁ ਚੇਲਾ ਪਰਚਾ ਪਰਚਾਇਆ। ਗੁਰੁ ਚੇਲਾ ਰਹਰਾਸਿ ਕਰਿ ਵੀਹ ਇਕੀਹ ਚੜ੍ਹਾਉ ਚੜ੍ਹਾਇਆ। ਗੁਰਮੁਖਿ ਸੁਖ ਫਲੁ ਅਲਖ ਲਖਾਇਆ ॥੧॥ -ਭਾਈ ਗੁਰਦਾਸ ਜੀ, ਵਾਰ ੩੯ ਪਉੜੀ ੧

‘ਆਸਾ ਕੀ ਵਾਰ’ ਦਾ ਅਰੰਭ ਮੰਗਲਾਚਰਣ ਅਥਵਾ ਮੂਲ ਮੰਤ੍ਰ ਨਾਲ ਹੋਇਆ ਹੈ, ਜਿਸ ਵਿਚ ਵਰਤੇ ਗਏ ਵਿਸ਼ੇਸ਼ਣੀ ਸ਼ਬਦ ਇਕ ਓਅੰਕਾਰ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ ਅਤੇ ਵਡਿਆਈਆਂ ਨੂੰ ਪ੍ਰਗਟ ਕਰਦੇ ਹਨ।
ਓਅੰਕਾਰ ਨੂੰ ਇਕ-ਅਦੁੱਤੀ, ਸੱਚੇ ਨਾਮ ਵਾਲਾ, ਸ੍ਰਿਸ਼ਟੀ ਦਾ ਸਿਰਜਣਹਾਰ ਤੇ ਉਸ ਵਿਚ ਵਿਆਪਕ, ਡਰ ਤੇ ਵੈਰ ਤੋਂ ਮੁਕਤ, ਸਮੇਂ ਤੇ ਜੰਮਣ-ਮਰਣ ਤੋਂ ਪਾਰ, ਸਵੈ-ਪ੍ਰਕਾਸ਼ਤ ਆਦਿ ਦਰਸਾਉਣ ਲਈ ‘ਪਰਿਕਰ ਅਲੰਕਾਰ’ ਦੀ ਢੁੱਕਵੀਂ ਵਰਤੋਂ ਦੁਆਰਾ ਕ੍ਰਮਵਾਰ ‘ਸਤਿਨਾਮੁ’, ‘ਕਰਤਾਪੁਰਖੁ’ ‘ਨਿਰਭਉ’, ‘ਨਿਰਵੈਰੁ’, ‘ਅਕਾਲ ਮੂਰਤਿ’, ‘ਅਜੂਨੀ’, ‘ਸੈਭੰ’ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਓਅੰਕਾਰ ਦੀਆਂ ਵਡਿਆਈਆਂ ਨੂੰ ਪ੍ਰਗਟਾਉਣ ਲਈ ਇਨ੍ਹਾਂ ਚੋਣਵੇਂ ਸ਼ਬਦਾਂ ਦੀ ਇਸ ਰੂਪ ਵਿਚ ਵਰਤੋਂ ਪਹਿਲੀ ਵਾਰ ਹੋਈ ਹੈ। ਇਸ ਲਈ ਭਾਸ਼ਾਈ ਤੇ ਕਾਵਿਕ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਅਤਿਅੰਤ ਮੌਲਿਕ ਅਤੇ ਸਿਰਜਨਾਤਮਕ ਹੈ।
ਮੰਗਲਾਚਰਣ ਅਥਵਾ ਮੂਲ ਮੰਤ੍ਰ ਵਿਚ ਆਏ ਸ਼ਬਦ ਓਅੰਕਾਰ ਦੀਆਂ ਵਿਸ਼ੇਸ਼ਤਾਵਾਂ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਹਨ। ਪਰ ਅੰਤਮ ਸ਼ਬਦ-ਜੁਟ ‘ਗੁਰ ਪ੍ਰਸਾਦਿ’ ਆਪਣੀ ਵਿਆਕਰਣਕ ਬਣਤਰ ਦੇ ਦ੍ਰਿਸ਼ਟੀਕੋਣ ਤੋਂ ਵਿਸ਼ੇਸ਼ਣ ਨਹੀਂ ਹੈ, ਕਿਉਂਕਿ ਇਥੇ ਪੂਰਵ ਨਿਰਧਾਰਤ ਸ਼ਬਦ ਪੱਧਰੀ ਮਾਪਦੰਡ ਦੀ ਤਬਦੀਲੀ ਰਾਹੀਂ ਪਹਿਲੇ ਪਾਤਸ਼ਾਹ ਓਅੰਕਾਰ ਦੀ ਪ੍ਰਾਪਤੀ ਵਿਚ ਗੁਰੂ ਦੀ ਮਹੱਤਤਾ ਨੂੰ ਦਰਸਾ ਰਹੇ ਹਨ। ਪਾਤਸ਼ਾਹ ਦਾ ਆਸ਼ਾ ਹੈ ਕਿ ਅਨੰਤ ਗੁਣਾਂ ਨਾਲ ਸੁਸ਼ੋਭਤ ਸਰਬ ਸ਼ਕਤੀਮਾਨ ਓਅੰਕਾਰ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਸਦਕਾ ਹੀ ਹੋ ਸਕਦੀ ਹੈ।
ਇਸ ਵਿਚ ਕਿਸੇ ਵੀ ਪ੍ਰਕਾਰ ਦੇ ਸਹਾਇਕ ਸ਼ਬਦਾਂ ਜਾਂ ਕਿਰਿਆਵਾਂ ਦਾ ਪ੍ਰਯੋਗ ਨਹੀਂ ਕੀਤਾ ਗਿਆ; ਬਲਕਿ ਸਾਰੇ ਸ਼ਬਦਾਂ ਨੂੰ ਬਰਾਬਰਤਾ ਦੀ ਧਰਾਤਲ ‘ਤੇ ਇਕ-ਦੂਜੇ ਨਾਲ ਜੋੜ ਦਿਤਾ ਗਿਆ ਹੈ। ਇਸ ਵਿਧੀ ਰਾਹੀਂ ਓਅੰਕਾਰ ਦੇ ਗੁਣਾਂ ਦੀ ਤੀਬਰਤਾ ਅਤੇ ਸੰਘਣਤਾ ਨੂੰ ਉਜਾਗਰ ਕਰਕੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਅਨੰਤ ਵਿਲੱਖਣਤਾਵਾਂ ਨਾਲ ਸੁਸ਼ੋਭਤ ਸਰਬ ਸ਼ਕਤੀਮਾਨ ਓਅੰਕਾਰ ਦੀ ਪ੍ਰਾਪਤੀ ਨਾਲ ਗੁਰੂ ਕਿਰਪਾ ਦਾ ਸਿੱਧਾ ਸੰਬੰਧ ਹੈ।